ਸ਼੍ਰੀਲੰਕਾ ਪੁਲਸ ਨੇ ਵਿਦਿਆਰਥੀ ਸੰਗਠਨ ਦੇ 3 ਕਾਰਕੁਨਾਂ ਨੂੰ ਲਿਆ ਹਿਰਾਸਤ ''ਚ, ਜਾਂਚ ਸ਼ੁਰੂ
Monday, Aug 22, 2022 - 01:43 AM (IST)
ਕੋਲੰਬੋ-ਸ਼੍ਰੀਲੰਕਾ ਪੁਲਸ ਨੇ ਵਿਦਿਆਰਥੀ ਸੰਗਠਨ ਦੇ ਤਿੰਨ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਕੇ ਸਰਕਾਰ ਵਿਰੋਧੀ ਸਾਜ਼ਿਸ਼ ਦੇ ਖਦਸ਼ੇ ਦੇ ਮੱਦੇਨਜ਼ਰ ਜਾਂਚ ਸ਼ੁਰੂ ਕੀਤੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਆਰਥਿਕ ਸੰਕਟ ਦੇ ਵਿਰੋਧ 'ਚ ਜਾਰੀ ਪ੍ਰਦਰਸ਼ਨਾਂ ਦਰਮਿਆਨ ਸਰਕਾਰ-ਵਿਰੋਧੀ ਸਾਜ਼ਿਸ਼ ਦੇ ਨਾਲ ਹੀ ਦੇਸ਼ ਭਰ 'ਚ ਹਿੰਸਾ ਅਤੇ ਅੱਗਜ਼ਨੀ ਲਈ ਇਨ੍ਹਾਂ ਕਾਰਕੁਨਾਂ ਦੇ ਸੰਭਾਵਿਤ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦੀ ਗਾਂਜੇ ਕਾਰਨ ਖ਼ਰਾਬ ਹੋਈ ਸਿਹਤ, ਵ੍ਹੀਲਚੇਅਰ ’ਤੇ ਆਏ ਨਜ਼ਰ
ਪੁਲਸ ਬੁਲਾਰੇ ਨਿਹਾਲ ਥਲਡੁਵਾ ਨੇ ਕਿਹਾ ਕਿ 18 ਅਗਸਤ ਤੋਂ ਹਿਰਾਸਤ 'ਚ ਲਏ ਗਏ ਵਿਦਿਆਰਥੀ ਕਾਰਕੁਨਾਂ ਦੀ ਪਛਾਣ ਮੁਦਲਿਗੇ ਵਸੰਤ ਕੁਮਾਰਾ, ਹਸਨ ਜੀਵਨੰਥ ਅਤੇ ਗਲਵੇਵਾ ਸਿਰੀਧੰਮਾ ਦੇ ਰੂਪ 'ਚ ਹੋਈ ਹੈ ਜੋ ਇੰਟਰ-ਯੂਨੀਵਰਸਿਟੀ ਸਟੂਡੈਂਟਸ ਫੈਡਰੇਸ਼ਨ (ਆਈ.ਯੂ.ਐੱਸ.ਐੱਫ.) ਦੇ ਮੈਂਬਰ ਹਨ। ਆਈ.ਯੂ.ਐੱਸ.ਐੱਫ. ਨੇ 18 ਅਗਸਤ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ।
ਇਹ ਵੀ ਪੜ੍ਹੋ : ਪੌਂਗ ਡੈਮ ਤੋਂ ਛੱਡੇ ਪਾਣੀ ਨਾਲ ਦਰਿਆ ਬਿਆਸ ’ਚ ਆਇਆ ਹੜ੍ਹ, 35 ਪਿੰਡਾਂ ਲਈ ਬਣਿਆ ਖ਼ਤਰਾ
ਉਨ੍ਹਾਂ ਕਿਹਾ ਕਿ ਅੱਤਵਾਦੀ ਰੋਕੂ ਕਾਨੂੰਨ (ਪੀ.ਟੀ.ਏ.) ਤਹਿਤ ਪੁਲਸ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਹਿਰਾਸਤ 'ਚ ਰੱਖਣ ਅਤੇ ਪੁੱਛਗਿੱਛ ਕਰਨ ਦਾ ਅਧਿਕਾਰ ਹੈ। ਥਲਹੁਡਾ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ (ਕਾਰੁਕਨਾਂ) ਲੰਬੇ ਸਮੇਂ ਤੱਕ ਹਿਰਾਸਤ 'ਚ ਰੱਖਣ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੇ ਰੱਖਿਆ ਮੰਤਰੀ ਦੇ ਨਿਰਦੇਸ਼ ਦਾ ਪਾਲਣ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ