ਸ਼੍ਰੀਲੰਕਾ : ਰਾਸ਼ਟਰਪਤੀ ਨੇ NTJ ਸਮੇਤ ਤਿੰਨ ਅੱਤਵਾਦੀ ਸਮੂਹਾਂ ''ਤੇ ਲਾਈ ਪਾਬੰਦੀ

05/14/2019 3:36:27 PM

ਢਾਕਾ (ਭਾਸ਼ਾ)— ਸ਼੍ਰੀਲੰਕਾ ਸਰਕਾਰ ਨੇ ਈਸਟਰ ਮੌਕੇ ਅੱਤਵਾਦੀ ਹਮਲੇ ਕਰਨ ਵਾਲੇ ਨੈਸ਼ਨਲ ਤੌਹੀਦ ਜਮਾਤ (ਐੱਨ.ਟੀ.ਜੇ.) ਸਮੇਤ ਤਿੰਨ ਇਸਲਾਮਿਕ ਅੱਤਵਾਦੀ ਸਮੂਹਾਂ 'ਤੇ ਪਾਬੰਦੀ ਲਗਾ ਦਿੱਤੀ। ਈਸਟਰ ਮੌਕੇ ਇਨ੍ਹਾਂ ਹਮਲਿਆਂ ਵਿਚ 250 ਤੋਂ ਵੱਧ ਲੋਕ ਮਾਰੇ ਗਏ ਅਤੇ 500 ਹੋਰ ਜ਼ਖਮੀ ਹੋ ਗਏ। ਇਹ ਦੇਸ਼ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਸੀ। 

ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਸੋਮਵਾਰ ਨੂੰ ਕਈ ਅੱਤਵਾਦੀ ਸੰਗਠਨਾਂ ਨੂੰ ਪਾਬੰਦੀਸ਼ੁਦਾ ਕਰਨ ਦੇ ਆਦੇਸ਼ ਵਾਲਾ ਅਸਧਾਰਨ ਗਜ਼ਟ ਜਾਰੀ ਕੀਤਾ। ਉਨ੍ਹਾਂ ਨੇ ਅਗਲੇ ਨੋਟਿਸ ਤੱਕ ਦੇਸ਼ ਵਿਚ ਡਰੋਨ ਦੀ ਵਰਤੋਂ 'ਤੇ ਵੀ ਰੋਕ ਲਗਾ ਦਿੱਤੀ। ਗਜ਼ਟ ਮੁਤਾਬਕ ਨੈਸ਼ਨਲ ਤੌਹੀਦ ਜਮਾਤ (ਐੱਨ.ਟੀ.ਜੇ.), ਜਮਾਤੇ ਮਿਲਾਇਤੇ ਇਬਰਾਹੀਮ (ਜੇ.ਐੱਮ.ਆਈ.) ਅਤੇ ਵਿਲਾਇਤ ਅਸ ਸੀਲਾਨੀ (ਡਬਲਊ.ਏ.ਐੱਸ.) ਸੰਗਠਨਾਂ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਹੈ। 

ਗੌਰਤਲਬ ਹੈ ਕਿ ਇਸਲਾਮਿਕ ਸਟੇਟ ਸਮੂਹ ਨੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ ਪਰ ਸਰਕਾਰ ਨੇ ਸਥਾਨਕ ਇਸਲਾਮਿਕ ਅੱਤਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਤ ਨੂੰ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ। ਸ਼੍ਰੀਲੰਕਾਈ ਸਰਕਾਰ ਨੇ ਸੋਮਵਾਰ ਨੂੰ ਦੇਸ਼ ਪੱਧਰੀ ਕਰਫਿਊ ਲਗਾਇਆ ਅਤੇ ਲੋਕਾਂ ਨੂੰ ਹਿੰਸਾ ਭੜਕਾਉਣ ਤੋਂ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਰਾਮ ਨੂੰ ਵੀ ਬਲੌਕ ਕਰ ਦਿੱਤਾ।


Vandana

Content Editor

Related News