ਸ਼੍ਰੀਲੰਕਾ ''ਚ ਮੁਸਲਿਮ ਮੰਤਰੀਆਂ ਦੇ ਅਸਤੀਫੇ ''ਤੇ ਭੜਕੇ ਹਿੰਦੂ

06/05/2019 1:13:14 PM

ਕੋਲੰਬੋ (ਏਜੰਸੀ)— ਸ਼੍ਰੀਲੰਕਾ ਵਿਚ ਅੱਤਵਾਦੀ ਹਮਲੇ ਦੇ ਬਾਅਦ ਮੁਸਲਮਾਨਾਂ ਦੇ ਪ੍ਰਤੀ ਸਰਕਾਰ ਦੇ ਬਦਲੇ ਰਵੱਈਏ ਤੋਂ ਨਾਰਾਜ਼ ਉੱਥੋਂ ਦੇ ਸਾਰੇ 9 ਮੁਸਲਿਮ ਮੰਤਰੀਆਂ ਅਤੇ ਦੋ ਸੂਬਾਈ ਗਵਰਨਰਾਂ ਨੇ ਅਸਤੀਫਾ ਦੇ ਦਿੱਤਾ। ਮੁਸਲਿਮ ਮੰਤਰੀਆਂ ਦੇ ਅਸਤੀਫੇ 'ਤੇ ਹਿੰਦੂ ਸਾਂਸਦਾਂ ਨੇ ਸਖਤ ਇਤਰਾਜ਼ ਜ਼ਾਹਰ ਕੀਤਾ। ਅਸਲ ਵਿਚ ਈਸਟਰ ਦੇ ਦਿਨ ਚਰਚ 'ਤੇ ਹੋਏ ਹਮਲਿਆਂ ਦੇ ਬਾਅਦ ਸ਼੍ਰੀਲੰਕਾ ਵਿਚ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। 'ਦੀ ਤਮਿਲ ਨੈਸ਼ਨਲ ਅਲਾਇੰਸ' (ਟੀ.ਐੱਨ.ਏ.) ਦਾ ਕਹਿਣਾ ਹੈ ਕਿ ਮੁਸਲਿਮ ਮੰਤਰੀ ਭੇਦਭਾਦ ਦੇ ਸ਼ਿਕਾਰ ਹੋ ਰਹੇ ਹਨ। 

ਟੀ.ਐੱਨ.ਏ. ਦੇ ਸਾਂਸਦ ਐੱਮ ਸੁਮਨਤਿਰਨ ਨੇ ਕਿਹਾ,''ਅੱਜ ਉਹ ਨਿਸ਼ਾਨੇ 'ਤੇ ਹਨ, ਕੱਲ ਅਸੀਂ ਲੋਕ ਹੋਵਾਂਗੇ। ਸਾਰਿਆਂ ਨੂੰ ਇਕੱਠੇ ਰਹਿਣ ਦੀ ਲੋੜ ਹੈ। ਅਸੀਂ ਲੋਕ ਮੁਸਲਮਾਨਾਂ ਨਾਲ ਮਿਲ ਕੇ ਰਹਾਂਗੇ।'' ਸ਼੍ਰੀਲੰਕਾ ਦੇ ਇਕ ਹੋਰ ਹਿੰਦੂ ਨੇਤਾ ਮਨੋ ਗਨੇਸ਼ਨ ਨੇ ਕਿਹਾ,''ਜੇਕਰ ਸਰਕਾਰ ਬੌਧ ਸੰਨਿਆਸੀਆਂ ਮੁਤਾਬਕ ਚੱਲੇਗੀ ਤਾਂ ਗੌਤਮ ਬੁੱਧ ਵੀ ਦੇਸ਼ ਨੂੰ ਬਚਾ ਨਹੀਂ ਪਾਉਣਗੇ।'' ਅਸਲ ਵਿਚ ਬੌਧ ਬਹੁ ਗਿਣਤੀ ਸ਼੍ਰੀਲੰਕਾ ਵਿਚ ਪ੍ਰਭਾਵਸ਼ਾਲੀ ਬੌਧ ਭਿਕਸ਼ੂ ਅਥੁਰਾਲਿਏ ਰਤਨਾ ਇਨ੍ਹਾਂ ਮੰਤਰੀਆਂ ਦੇ ਅਸਤੀਫੇ ਲਈ ਭੁੱਖ ਹੜਤਾਲ 'ਤੇ ਬੈਠ ਗਏ ਸਨ। ਉਹ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੂੰ ਇੰਨਾਂ ਮੰਤਰੀਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। 

ਉੱਧਰ ਮੁਸਲਮਾਨ ਮੰਤਰੀਆਂ ਦੇ ਅਸਤੀਫੇ ਦੀ ਪੂਰੀ ਸ਼੍ਰੀਲੰਕਾ ਵਿਚ ਨਿੰਦਾ ਹੋ ਰਹੀ ਹੈ। ਸੀਨੀਅਰ ਨੇਤਾਵਾਂ ਨੇ ਵੀ ਬੌਧ ਭਿਕਸ਼ੂਆਂ ਦੀਆਂ ਮੰਗਾਂ ਦੀ ਆਲੋਚਨਾ ਕੀਤੀ। ਵਿੱਤ ਮੰਤਰੀ ਮੰਗਲਾ ਸਮਰਵੀਰਾ ਨੇ ਕਿਹਾ,''ਇਹ ਸ਼੍ਰੀ ਲੰਕਾ ਲਈ ਇਕ ਸ਼ਰਮਨਾਕ ਦਿਨ ਹੈ। ਮੈਂ ਅਤੇ ਹੋਰ ਮੁਸਲਿਮ ਨੇਤਾਵਾਂ ਨੇ ਇਸ ਲਈ ਅਸਤੀਫਾ ਦਿੱਤਾ ਹੈ ਤਾਂ ਜੋ ਸਰਕਾਰ ਦੋਸ਼ਾਂ ਦੀ ਜਾਂਚ ਕਰ ਸਕੇ। ਅਸੀਂ ਸ਼੍ਰੀਲੰਕਾ ਵਿਚ ਮੁਸਲਿਮ ਵਿਰੋਧੀ ਪ੍ਰਚਾਰ ਅਤੇ ਦੋਸ਼ਾਂ ਤੋਂ ਮੁਕਤ ਹੋਣਾ ਚਾਹੁੰਦੇ ਹਾਂ। ਇਸ ਲਈ ਅਸਤੀਫਾ ਜ਼ਰੂਰੀ ਸੀ।''

ਸ਼੍ਰੀਲੰਕਾ ਵਿਚ ਮੁਸਲਮਾਨਾਂ ਦੇ ਸਭ ਤੋਂ ਵੱਡੇ ਦਲ ਦੇ ਪ੍ਰਧਾਨ ਅਤੇ ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਮੰਤਰੀ ਰਊਫ ਹਕੀਮ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨ ਡਰੇ ਹੋਏ ਹਨ। ਅੱਤਵਾਦੀ ਹਮਲੇ ਦੇ ਬਾਅਦ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਪ੍ਰੈਲ ਵਿਚ ਹੋਏ ਧਮਾਕੇ ਸ਼੍ਰੀਲੰਕਾ ਦੇ ਇਤਿਹਾਸ ਦੇ ਵੱਡੇ ਹਮਲਿਆਂ ਵਿਚੋਂ ਇਕ ਹਨ।


Vandana

Content Editor

Related News