ਗੋਤਬਾਯਾ ਨੇ ਇਮਰਾਨ ਖਾਨ ਦਾ ਸੱਦਾ ਕੀਤਾ ਸਵੀਕਾਰ
Wednesday, Nov 20, 2019 - 02:09 PM (IST)

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਇਮਰਾਨ ਦੇ ਇਸ ਸੱਦੇ ਨੂੰ ਗੋਤਬਾਯਾ ਨੇ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਮਿਸ਼ਨ ਮੁਤਾਬਕ ਇਮਰਾਨ ਨੇ ਰਾਜਪਕਸ਼ੇ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦੇਣ ਲਈ ਫੋਨ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਪਾਕਿਸਤਾਨ ਆਉਣ ਲਈ ਸੱਦਾ ਦਿੱਤਾ।
ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ 29 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦੀ ਯਾਤਰਾ ਕਰਨਗੇ। ਅਹੁਦਾ ਸੰਭਾਲਣ ਦੇ ਬਾਅਦ ਵਿਦੇਸ਼ ਵਿਚ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਤ ਯਾਤਰਾ ਹੋਣ ਦੀ ਸੰਭਾਵਨਾ ਹੈ। ਜੈਸ਼ੰਕਰ ਮੰਗਲਵਾਰ ਨੂੰ ਅਣ ਐਲਾਨੀ ਦੋ ਦਿਨੀ ਯਾਤਰਾ 'ਤੇ ਇੱਥੇ ਪਹੁੰਚੇ ਸਨ। ਉਹ ਰਾਸ਼ਟਰਪਤੀ ਰਾਜਪਕਸ਼ੇ ਨੂੰ ਬੁਲਾਉਣ ਵਾਲੇ ਪਹਿਲੇ ਵਿਦੇਸ਼ੀ ਪਤਵੰਤੇ ਬਣੇ। ਸ਼੍ਰੀਲੰਕਾਈ ਅਧਿਕਾਰੀਆਂ ਦੇ ਮੁਤਾਬਕ ਪੀ.ਐੱਮ. ਨਰਿੰਦਰ ਮੋਦੀ ਨੇ ਰਾਜਪਕਸ਼ੇ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਭਾਰਤ ਆਉਣ ਦਾ ਸੱਦਾ ਦਿੱਤਾ।