ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ UN ਦੇ ਇਸ ਪ੍ਰਸਤਾਵ ਤੋਂ ਨਿਕਲਣ ਦਾ ਕਰਨਗੇ ਐਲਾਨ
Sunday, Feb 23, 2020 - 04:04 PM (IST)

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਦਿਨੇਸ਼ ਗੁਨਵਰਧਨੇ ਯੁੱਧ ਅਪਰਾਧਾਂ 'ਤੇ ਜਵਾਬਦੇਹੀ ਨਾਲ ਸਬੰਧਤ 2015 ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਪ੍ਰਸਤਾਵ ਤੋਂ ਕੋਲੰਬੋ ਦੇ ਬਾਹਰ ਨਿਕਲਣ ਦਾ ਬੁੱਧਵਾਰ ਨੂੰ ਅਧਿਕਾਰਤ ਐਲਾਨ ਕਰਨਗੇ। ਉਹ ਪਰੀਸ਼ਦ ਦੇ ਸੈਸ਼ਨ ਵਿਚ ਆਪਣੇ ਸੰਬੋਧਨ ਦੇ ਦੌਰਾਨ ਇਹ ਐਲਾਨ ਕਰਨਗੇ। ਗੁਨਵਰਧਨੇ ਦੇ ਦਫਤਰ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਨੇ ਆਪਣੇ ਇੱਥੇ 2009 ਤੱਕ ਚੱਲੇ ਗ੍ਰਹਿ ਯੁੱਧ ਦੌਰਾਨ ਕਥਿਤ ਮਨੁੱਖੀ ਅਧਿਕਾਰ ਉਲੰਘਣਾ ਦੀ ਜਾਂਚ ਲਈ ਅਮਰੀਕਾ ਅਤੇ ਬ੍ਰਿਟੇਨ ਸਮੇਤ 11 ਹੋਰ ਦੇਸ਼ਾਂ ਦੇ ਨਾਲ ਪ੍ਰਸਤਾਵ ਨੂੰ ਸਹਿ-ਪ੍ਰਾਯੋਜਿਤ ਕੀਤਾ ਸੀ।
ਗੁਣਵਰਧਨੇ ਜੈਨੇਵਾ ਵਿਚ ਮਨੁੱਖੀ ਅਧਿਕਾਰ ਪਰੀਸ਼ਦ (ਐੱਚ.ਆਰ.ਸੀ.) ਦੇ 43ਵੇਂ ਸੈਸ਼ਨ ਵਿਚ ਆਪਣੇ ਸੰਬੋਧਨ ਦੇ ਦੌਰਾਨ ਬੁੱਧਵਾਰ ਨੂੰ ਇਹ ਐਲਾਨ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਦੇਸ਼ ਸਕੱਤਰ ਰਵੀਨਾਥ ਆਰੀਆਸਿਨਹਾ ਨੇ ਸੈਸ਼ਨ ਤੋਂ ਪਹਿਲਾਂ ਜੈਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੀ ਪ੍ਰਧਾਨ ਐਲੀਜ਼ਾਬੇਥ ਟਿਚੀ-ਫਿਸਲਬਰਜਰ ਨੂੰ ਪ੍ਰਸਤਾਵ ਤੋਂ ਬਾਹਰ ਨਿਕਲਣ ਦੇ ਸ਼੍ਰੀਲੰਕਾ ਦੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ।