ਵਾਸ਼ਿੰਗਟਨ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ

09/02/2019 9:52:47 AM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਇੱਕ ਓਂਕਾਰ ਸੰਸਥਾ ਦੇ ਬੈਨਰ ਹੇਠ ਮੈਟਰੋਪੁਲਿਟਨ ਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਤੇ ਧਾਰਮਿਕ ਰਹੁਰੀਤਾਂ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਰੱਥ ‘ਤੇ ਸਜਾ ਕੇ ਲਿਆਂਦੀ ਗਈ, ਜਿਸ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੰਡਾਲ ਤੋਂ ਸਟੇਜ ਤੱਕ ਬਹੁਤ ਹੀ ਸ਼ਰਧਾ ਨਾਲ ਗੁਰੂ ਸ਼ਬਦ ਦਾ ਗਾਇਨ ਕਰਦੀਆਂ ਸੰਗਤਾਂ ਨੇ ਸਟੇਜ ਤੇ ਸੁਸ਼ੋਭਿਤ ਕੀਤਾ। ਇਹ ਆਲੌਕਿਕ ਨਜ਼ਾਰਾ ਵੇਖਣਯੋਗ ਸੀ।

ਵੱਖ-ਵੱਖ ਜਥਿਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮੁੱਖ ਤੌਰ ‘ਤੇ ਭਾਈ ਸ਼ਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਨਿਰਮਲ ਸਿੰਘ, ਬੀਬੀ ਗੁਨੀਤ ਕੌਰ ਦੇ ਜਥੇ ਵਲੋਂ ਬਹੁਤ ਹੀ ਸ਼ਰਧਾ ਨਾਲ ਬਾਬੇ ਨਾਨਕ ਦੀਆਂ ਸਿੱਖਿਆਵਾਂ ਨਾਲ ਸੰਬਧਤ ਸ਼ਬਦ ਕੀਰਤਨ ਕੀਤਾ, ਜਿੱਥੇ ਜੈਕਾਰਿਆਂ ਦੀ ਗੂੰਜ ਨਾਲ ਇਹ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਨੂੰ ਸਮਰਪਿਤ ਕੀਤਾ ਗਿਆ। ਉੱਥੇ ਲੰਗਰ ਅਤੁੱਟ ਵਰਤਾਇਆ ਗਿਆ। ਗਰਮਖਿਆਲੀਆ ਮਾਨ ਗਰੁੱਪਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਬੈਨਰਾਂ ਨਾਲ ਆਪਣੀ ਸ਼ਮੂਲੀਅਤ ਦਾ ਪ੍ਰਗਟਾਵਾ ਕੀਤਾ।

PunjabKesari

 

ਸਿੱਖਾਂ ਦੀ ਅੰਤਰਰਾਸ਼ਟਰੀ ਸ਼ਖਸੀਅਤ ਸ: ਰਵੀ ਸਿੰਘ ਖਾਲਸਾ ਜਿੰਨੇ ਨੇ ਸਿੱਖ ਕੋਮ ਦੀ ਸੇਵਾ ਭਾਵਨਾ ਦੀ ਅਗਵਾਈ ਕਰਨ ਵਾਲੇ ਮਹਾਨ ਸ਼ਖ਼ਸੀਅਤ ਦੇ ਤੌਰ ‘ਤੇ ਜਾਣੇ ਜਾਂਦੇ ਹਨ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਿੰਨਾ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਇਆ। ਉਪਰੰਤ ਸਿੱਖ ਸਕਾਲਰਜ਼ ਵਲੋਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਮਾਨਵਤਾ ਦੀ ਸੇਵਾ ਸਬੰਧੀ ਖੂਬ ਚਾਨਣਾ ਪਾਇਆ ਗਿਆ।ਇਸ ਵਿੱਚ ਰਵੀ ਸਿੰਘ ਸਿੱਖ ਏਡ ਨੂੰ ਸੁਣਨ ਲਈ ਸੰਗਤਾਂ ਦੀ ਖਾਸ ਦਿਲਚਸਪੀ ਦੇਖੀ ਗਈ। ਬਾਬੇ ਨਾਨਕ ਦਾ 550ਵਾਂ ਗੁਰਪੁਰਬ ਮੇਲੇ ਦਾ ਰੂਪ ਧਾਰਨ ਕਰ ਗਿਆ। ਜਿੱਥੇ ਵੱਖ-ਵੱਖ ਗੁਰੂਘਰਾਂ ਤੋਂ ਆਏ ਲੰਗਰ ਨੂੰ ਸੰਗਤਾਂ ਤੋਂ ਇਲਾਵਾ ਗੋਰਿਆਂ-ਕਾਲਿਆਂ ਨੇ ਵੀ ਛਕਿਆ, ਜੋ ਕੈਪੀਟਲ ਹਿਲ ਤੇ ਯਾਦਗਾਰ ਦੇਖਣ ਆਏ ਹੋਏ ਸਨ। 

ਭਾਵੇਂ ਇਸ ਗੁਰਪੁਰਬ ਨੂੰ ਸ਼ਰਧਾ ਦੇ ਤੌਰ ਤੇ ਸੰਪੂਰਨ ਕਰਨ ਵਿੱਚ ਗੁਰੂਘਰਾਂ, ਜਥੇਬੰਦੀਆਂ ਅਤੇ ਸੰਸਥਾਵਾਂ ਦਾ ਭਰਪੂਰ ਯੋਗਦਾਨ ਸੀ, ਫਿਰ ਵੀ ਆਸ ਤੋਂ ਘੱਟ ਸ਼ਮੂਲੀਅਤ ਨੇ ਪ੍ਰਬੰਧਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਲਈ ਹਰ ਕੋਈ ਆਪਣੇ-ਆਪ ਨੂੰ ਦੋਸ਼ ਦੇ ਰਿਹਾ ਸੀ ਕਿ ਕੁਝ ਖਾਮੀਆਂ ਜਰੂਰ ਰਹੀਆਂ ਹੋਣਗੀਆਂ। ਜਿਨ੍ਹਾਂ ਨੂੰ ਸੁਧਾਰਨ ਲਈ ਭਵਿੱਖ ਵਿੱਚ ਉਪਰਾਲੇ ਕੀਤੇ ਜਾਣਗੇ ਤਾਂ ਜੋ ਸੰਗਤਾਂ ਦਾ ਭਾਰੀ ਇਕੱਠ ਜੁਟਾਇਆ ਜਾ ਸਕੇ। ਸਥਾਨਕ ਮੀਡੀਏ ਨੂੰ ਦੂਰ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਨਿੱਜ ਨੂੰ ਤਰਜੀਹ ਦੇਣ ਤੇ ਆਪਣੀ ਹਉਮੈ ਤੱਕ ਸੀਮਤ ਰੱਖਣ ਲਈ ਗੱਲ ਆਮ ਵੇਖੀ ਗਈ ਹੈ ਪਰ ਸਮੁੱਚੇ ਤੌਰ ‘ਤੇ ਕੈਪੀਟਲ ਤੇ ਗੁਰਪੁਰਬ ਮਨਾਉਣ ਦੀ ਰੀਤ ਸ਼ੁਰੂ ਕਰਨਾ ਕਾਫ਼ੀ ਸਲਾਹਿਆ ਗਿਆ। ਮੈਡੀਕਲ ਚੈਕਅਪ ਤੇ ਸਿੱਖੀ ਸੰਬੰਧੀ ਲਿਟਰੇਚਰ ਵੰਡਣਾ ਸ਼ਲਾਘਾਯੋਗ ਸੀ। ਆਸ ਹੈ ਕਿ ‘’ਇਕ ਉਂਕਾਰ’’ ਸੰਸਥਾ ਭਵਿੱਖ ਵਿੱਚ ਹਰ ਧਾਰਮਿਕ ਪ੍ਰੋਗਰਾਮ ਕੈਪੀਟਲ ਹਿੱਲ ਤੇ ਕਰਨ ਵਿੱਚ ਸ਼ਮੂਲੀਅਤ ਕਰਿਆ ਕਰੇਗੀ, ਜਿਨ੍ਹਾਂ ਕੋਲ ਫੰਡਾਂ ਦੇ ਵਸੀਲੇ ਕਾਫ਼ੀ ਹਨ। 


Related News