ਭਾਰਤ ਤੋਂ ਇਟਲੀ ਪੁੱਜੇ ਸੰਜੀਵ ਲਾਂਬਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

Sunday, Oct 24, 2021 - 02:40 PM (IST)

ਭਾਰਤ ਤੋਂ ਇਟਲੀ ਪੁੱਜੇ ਸੰਜੀਵ ਲਾਂਬਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਰੋਮ (ਕੈਂਥ): ਇਟਲੀ ਦੇ ਬ੍ਰੇਸ਼ੀਆ ਦੇ ਬੋਰਗੋ ਸਨਜਾਕਮੋ ਦੇ ਸ਼੍ਰੀ ਸ਼ਨੀ ਮੰਦਰ ਵਿਖੇ ਜਾਗਰਣ ਕਰਵਾਇਆ ਗਿਆ।ਜਿੱਥੇ ਇਲਾਕੇ ਦੀਆਂ ਦੂਰ ਦੁਰਾਡੇ ਤੋਂ ਸੰਗਤਾਂ ਪੁੱਜੀਆਂ। ਇਸ ਜਾਗਰਣ ਵਿਚ ਕਾਲਾ ਪਨੇਸਰ, ਪ੍ਰੀਤੀ ਗੁਆਇਆ ਅਤੇ ਮੋਹਿਤ ਸ਼ਰਮਾ ਨੇ ਮਾਤਾ ਜੀ ਦੀਆਂ ਭੇਟਾਂ ਦਾ ਗੁਣਗਾਨ ਕੀਤਾ। ਅਸ਼ਵਨੀ ਕੁਮਾਰ ਨੇ ਮਿਊਜਿਕ ਦਿੱਤਾ, ਸ਼੍ਰੀ ਸ਼ਨੀ ਮੰਦਰ ਦੇ ਪ੍ਰਬੰਧਕ  ਪੰਡਿਤ ਪਵਨ ਕੁਮਾਰ ਕੌਸ਼ਲ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। 

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਸਬੇਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ

ਇਸ ਮੌਕੇ ਪੰਜਾਬ ਤੋਂ ਇਟਲੀ ਆਏ ਪੰਜਾਬ ਸਰਵਿਸ ਅਤੇ ਲਾਂਬਾ ਟਰੈਵਲਜ ਦੇ ਡਾਇਰੈਕਟਰ ਸੰਜੀਵ ਲਾਂਬਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਸ਼ਰਮਾ ਪ੍ਰਧਾਨ, ਮੋਹਿੰਦਰ ਪਾਲ, ਬਲਵੀਰ ਕੌਰ, ਮਨਦੀਪ ਕੁਮਾਰ ਸ਼ਰਨਦੀਪ ਕੌਰ ਰਣਵੀਰ ਕੁਮਾਰ,ਮਨਵੀਰ ਕੁਮਾਰ, ਮਾਸਟਰ ਜੀ, ਅਨਮੋਲ ਪਨੇਸਰ, ਰਮਾ ਸ਼ਰਮਾ, ਰਜਿੰਦਰ ਕੁਮਾਰ, ਦਿਨੇਸ਼ ਚੰਦਰ  ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


author

Vandana

Content Editor

Related News