ਸਪੇਨ ਦੇ ਹੈਲਥ ਐਮਰਜੈਂਸੀ ਮੁਖੀ ਸਣੇ 12 ਹਜ਼ਾਰ ਸਿਹਤ ਵਰਕਰ ਕੋਰੋਨਾ ਪਾਜ਼ੀਟਿਵ

03/31/2020 12:06:10 AM

ਮੈਡਰਿਡ : ਸਪੇਨ ਦੇ ਹੈਲਥ ਐਮਰਜੈਂਸੀ ਮੁਖੀ ਫਰਨਾਂਡੋ ਸਾਈਮਨ ਸਮੇਤ ਤਕਰੀਬਨ 12 ਹਜ਼ਾਰ ਸਿਹਤ ਵਰਕਰ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਇਸ ਦੇ ਨਾਲ ਹੀ ਸਪੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 85,195 ਹੋ ਗਈ ਹੈ ਅਤੇ ਇਸ ਮਾਮਲੇ ਵਿਚ ਹੁਣ ਸਪੇਨ ਨੇ ਵੀ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।

ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਸੰਯੁਕਤ ਰਾਜ ਅਮਰੀਕਾ ਅਤੇ ਇਟਲੀ ਤੋਂ ਪਿੱਛੋਂ ਚੀਨ ਨੂੰ ਪਛਾੜਣ ਵਾਲਾ ਸਪੇਨ ਹੁਣ ਤੀਜਾ ਦੇਸ਼ ਹੈ। ਸਿਹਤ ਅਧਿਕਾਰੀ ਮਾਰੀਆ ਜੋਸ ਸੀਏਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਇੱਥੇ ਵੱਡੀ ਗੱਲ ਇਹ ਹੈ ਕਿ ਚੀਨ ਦੀ 140 ਕਰੋੜ ਆਬਾਦੀ ਦੇ ਮੁਕਾਬਲੇ ਸਪੇਨ ਦੀ ਜਨਸੰਖਿਆ ਸਿਰਫ 4.70 ਕਰੋੜ ਹੈ, ਜਦੋਂ ਕਿ ਕੋਰੋਨਾ ਵਾਇਰਸ ਦੀ ਮਰੀਜ਼ਾਂ ਦੀ ਗਿਣਤੀ 85 ਹਜ਼ਾਰ ਨੂੰ ਪਾਰ ਕਰ ਗਈ ਹੈ । ਇੱਥੋਂ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਸਪੇਨ ਵਿਚ ਪਿਛਲੇ 24 ਘੰਟਿਆਂ ਵਿਚ 812 ਨਵੀਆਂ ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 7,340 ਹੋ ਗਈ ਹੈ।
ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਹੋਰ ਸਖਤੀ ਕਰਦੇ ਹੋਏ ਗੈਰ ਜ਼ਰੂਰੀ ਵਰਕਰਾਂ ਨੂੰ ਵੀ ਦੋ ਹਫਤਿਆਂ ਤਕ ਘਰਾਂ ਵਿਚ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਸਪੇਨ ਦੀ ਹੈਲਥ ਐਮਰਜੈਂਸੀ ਮੁਖੀ ਮੁਤਾਬਕ, 12,298 ਹੈਲਥ ਵਰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜੋ ਕਿ ਕੁੱਲ ਕਨਫਰਮਡ ਮਾਮਲਿਆਂ ਦੇ 14 ਫੀਸਦੀ ਦੇ ਬਰਾਬਰ ਹਨ।


Sanjeev

Content Editor

Related News