ਸਪੇਨ ਨੇ ਸਮੁੰਦਰ ''ਚੋਂ 119 ਪਰਵਾਸੀਆਂ ਨੂੰ ਕੱਢਿਆ ਸੁਰੱਖਿਅਤ, 67 ਅਜੇ ਵੀ ਲਾਪਤਾ

Tuesday, Feb 11, 2020 - 05:41 PM (IST)

ਸਪੇਨ ਨੇ ਸਮੁੰਦਰ ''ਚੋਂ 119 ਪਰਵਾਸੀਆਂ ਨੂੰ ਕੱਢਿਆ ਸੁਰੱਖਿਅਤ, 67 ਅਜੇ ਵੀ ਲਾਪਤਾ

ਮੈਡਰਿਡ- ਸਪੇਨ ਨੇ ਉਹਨਾਂ 119 ਲੋਕਾਂ ਨੂੰ ਸਮੁੰਦਰ ਵਿਚਾਲੇ ਤੋਂ ਸੁਰੱਖਿਅਤ ਬਾਹਰ ਕੱਢਿਆ ਹੈ ਜੋ ਯੂਰਪ ਦੇ ਤੱਟਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਉਥੇ ਹੀ ਅਜੇ ਵੀ 67 ਹੋਰ ਲੋਕ ਲਾਪਤਾ ਹਨ। ਸਪੇਨ ਦੀ ਸਮੁੰਦਰੀ ਬਚਾਅ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਭੂ-ਮੱਧਸਾਗਰ ਦੇ ਉਸ ਹਿੱਸੇ ਵਿਚ ਰਬੜ ਵਾਲੀ ਇਕ ਕਿਸ਼ਤੀ ਦੀ ਤਲਾਸ਼ ਕੀਤੀ ਜਾ ਰਹੀ ਹੈ ਜੋ ਸਪੇਨ ਨੂੰ ਮੋਰੱਕੋ ਤੋਂ ਵੱਖ ਕਰਦਾ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਦੇ ਮੋਰੱਕੋ ਬਚਾਅ ਖੇਤਰ ਵਿਚ ਹੋਣ ਦੀ ਸੰਭਾਵਨਾ ਹੈ। ਹਿੰਸਾਗ੍ਰਸਤ ਖੇਤਰਾਂ ਤੇ ਗਰੀਬੀ ਤੋਂ ਭੱਜ ਕੇ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਉਮੀਦ ਨਾਲ ਲੋਕ ਅਫਰੀਕੀ ਤੱਟਾਂ ਤੋਂ ਖਤਰਨਾਕ ਸਮੁੰਦਰੀ ਯਾਤਰਾ 'ਤੇ ਨਿਕਲ ਜਾ ਰਹੇ ਹਨ।


author

Baljit Singh

Content Editor

Related News