ਕੈਟੋਲੋਨੀਆ ਦੀ ਸੰਸਦ ਮੈਂਬਰ ਕਾਰਮੇ ਫਾਰਕੈਡੇਲ ਨੂੰ ਮਿਲੀ ਜ਼ਮਾਨਤ

Friday, Nov 10, 2017 - 10:29 AM (IST)

ਮੈਡਰਿਡ— ਸਪੇਨ ਦੀ ਸੁਪਰੀਮ ਕੋਰਟ ਦੇ ਜੱਜ ਨੇ ਕੈਟੇਲੋਨੀਆ ਸੰਸਦ ਦੀ ਸਪੀਕਰ ਕਾਰਮੇ ਫਾਰਕੈਡੇਲ ਨੂੰ 150,000 ਯੂਰੋ(174,615 ਅਮਰੀਕੀ ਡਾਲਰ) ਦੀ ਰਾਸ਼ੀ 'ਤੇ ਜ਼ਮਾਨਤ ਦੇਣ ਦਾ ਹੁਕਮ ਦੇ ਦਿੱਤਾ। ਸੂਤਰਾਂ ਮੁਤਾਬਕ ਕਾਰਮੇ 'ਤੇ ਕੈਟੇਲੋਨੀਆ ਦੀ ਆਜ਼ਾਦਈ ਲਈ ਕੋਸ਼ਿਸ਼ਾਂ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਪੈਂਡਿੰਗ ਹੈ। ਸੂਤਰਾਂ ਮੁਤਾਬਕ ਕਾਰਮੇ ਨੂੰ ਜ਼ਮਾਨਤ ਰਾਸ਼ੀ ਅਦਾ ਕਰਨ ਤਕ ਹੀ ਜੇਲ 'ਚ ਰਹਿਣਾ ਪੈਣਾ ਹੈ। ਵੀਰਵਾਰ ਨੂੰ  ਕਾਰਮੇ ਅਤੇ 5 ਖੇਤਰੀ ਸੰਸਦ ਮੈਂਬਰਾਂ 'ਤੇ ਦੇਸ਼ਧ੍ਰੋਹ, ਵਿਦਰੋਹ ਅਤੇ ਜਨਤਕ ਦੁਰਵਰਤੋਂ ਦੇ ਦੋਸ਼ ਸਿੱਧ ਕੀਤੇ ਗਏ ਸਨ। ਸੂਤਰਾਂ ਮੁਤਾਬਕ ਚਾਰ ਹੋਰ ਸੰਸਦ ਮੈਂਬਰਾਂ ਨੂੰ 25,000 ਯੂਰੋ ਦੀ ਰਾਸ਼ੀ 'ਤੇ ਜ਼ਮਾਨਤ ਦੇਣ ਅਤੇ ਪੰਜਵੇਂ ਨੂੰ ਕੁੱਝ ਸ਼ਰਤਾਂ 'ਤੇ ਬਿਨਾਂ ਜ਼ਮਾਨਤ ਦੇ ਮੁਕਤ ਕਰ ਦਿੱਤਾ ਜਾਵੇਗਾ।


Related News