ਸਪੇਨ: ਪ੍ਰਧਾਨ ਮੰਤਰੀ ਵਲੋਂ ਕੈਟੇਲੋਨੀਆ ਸੰਸਦ ਭੰਗ, 21 ਦਸੰਬਰ ਨੂੰ ਖੇਤਰੀ ਚੋਣਾਂ ਦਾ ਐਲਾਨ
Saturday, Oct 28, 2017 - 12:29 AM (IST)
ਬਾਰਸੀਲੋਨਾ— ਸ਼ੁੱਕਰਵਾਰ ਨੂੰ ਕੈਟੇਲੋਨੀਆ ਦੀ ਸੰਸਦ ਨੇ ਸਪੇਨ ਤੋਂ ਆਜ਼ਾਦ ਅਤੇ ਖੁਦ ਦੇ ਇਕ ਰਿਪਬਲਿਕ ਦੇ ਤੌਰ 'ਤੇ ਹੋਂਦ 'ਚ ਆਉਣ ਦਾ ਐਲਾਨ ਕਰਦੇ ਹੋਏ ਇਸ ਨਾਲ ਜੁੜੇ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਸੀ। ਇਸ ਤੋਂ ਬਾਅਦ ਸਪੇਨ ਦੇ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਸਪੇਨ ਦੇ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਕੈਟੇਲੋਨੀਆ ਦੀ ਪਾਰਲੀਮੈਂਟ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ ਤੇ ਇਸ ਦੇ ਲਈ 21 ਦਸੰਬਰ ਨੂੰ ਖੇਤਰੀ ਚੋਣਾਂ ਕਰਵਾਉਣ ਲਈ ਕਿਹਾ ਹੈ।
