ਸਪੇਨ ''ਚ 9 ਵੱਖਵਾਦੀ ਨੇਤਾਵਾਂ ਨੂੰ ਦਿੱਤੀ ਜਾਵੇਗੀ ਮੁਆਫ਼ੀ
Monday, Jun 21, 2021 - 07:33 PM (IST)
ਮੈਡ੍ਰਿਡ (ਭਾਸ਼ਾ) : ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੇ ਸਾਂਚੇਜ ਨੇ ਸੋਮਵਾਰ ਨੂੰ ਕਿਹਾ ਕਿ ਸਪੇਨਿਸ਼ ਕੈਬਨਿਟ ਉਹਨਾਂ 9 ਵੱਖਵਾਦੀ ਕਟਾਲਨ ਨੇਤਾਵਾਂ ਨੂੰ ਮੁਆਫ਼ੀ ਪ੍ਰਦਾਨ ਕਰਨ ਨੂੰ ਮਨਜ਼ੂਰੀ ਦੇਵੇਗਾ ਜਿਹਨਾਂ ਨੂੰ 2017 ਵਿਚ ਸਜ਼ਾ ਸੁਣਾਈ ਗਈ ਸੀ। ਸਾਂਚੇਜ ਨੇ ਸੋਮਵਾਰ ਨੂੰ ਬਾਰਸੀਲੋਨਾ ਵਿਚ ਇਕ ਭਾਸ਼ਣ ਦੌਰਾਨ ਇਹ ਘੋਸ਼ਣਾ ਕੀਤੀ।
ਪੜ੍ਹੋ ਇਹ ਅਹਿਮ ਖਬਰ- ਔਰਤਾਂ ਨਾਲ ਹੁੰਦੇ ਯੌਨ ਸ਼ੋਸ਼ਣ 'ਤੇ ਇਮਰਾਨ ਖਾਨ ਦਾ ਘਟੀਆ ਬਿਆਨ, ਹੋ ਰਹੀ ਆਲੋਚਨਾ
ਭਾਸ਼ਣ ਵਿਚ ਉਹਨਾਂ ਨੇ ਉੱਤਰੀ-ਪੂਰਬੀ ਖੇਤਰ ਦੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਇਲਾਕੇ ਦੇ ਭਵਿੱਖ ਲਈ ਕਾਰਜ ਯੋਜਨਾ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ ਮੰਗਲਵਾਰ ਨੂੰ ਕੈਬਨਿਟ ਮੁਆਫ਼ੀ ਨੂੰ ਮਨਜ਼ੂਰੀ ਦੇਵੇਗਾ। ਰਾਜਧ੍ਰੋਹ ਲਈ 9 ਵੱਖਵਾਦੀ ਨੇਤਾਵਾਂ ਨੂੰ ਲੰਬੇ ਸਮੇਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।