ਭਾਈ ਘਣਈਆ ਕਲੱਬ ਵੱਲੋਂ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਯਾਦ ''ਚ ਕਰਾਇਆ ਗਿਆ ਅਖੰਡ ਪਾਠ

Monday, Dec 28, 2020 - 06:22 PM (IST)

ਭਾਈ ਘਣਈਆ ਕਲੱਬ ਵੱਲੋਂ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਯਾਦ ''ਚ ਕਰਾਇਆ ਗਿਆ ਅਖੰਡ ਪਾਠ

ਬਾਰਸੀਲੋਨਾ (ਰਾਜੇਸ਼): ਸਪੇਨ ਬਾਰਸੀਲੋਨਾ ਗੁਰਦੁਆਰਾ ਸਿੱਖ ਗੁਰਦੁਆਰਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਭਾਈ ਘਣਈਆ ਕਲੱਬ ਵੱਲੋਂ ਅਖੰਡ ਪਾਠ ਕਰਵਾਇਆ ਗਿਆ। ਉੱਥੇ ਹੀ ਬੀਤੇ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਰੱਖੇ ਗਏ ਸਨ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ ਗੁਰਦੁਆਰਾ ਕਮੇਟੀ ਵੱਲੋ ਸੰਗਤਾਂ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਆਉਣ ਦੇ ਨਿਰਦੇਸ਼ ਦਿਤੇ ਗਏ ਸਨ। ਜਿਸ ਦੇ ਚੱਲਦਿਆਂ ਅੱਜ ਐਤਵਾਰ ਨੂੰ ਅਖੰਡ ਪਾਠ ਦੀ ਸਮਾਪਤੀ ਦੌਰਾਨ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਗਤਾਂ ਸਮਾਜਿਕ ਦੂਰੀ ਨਿਯਮਾਂ ਤਹਿਤ ਵਾਰੋ-ਵਾਰੀ ਨਤਮਸਤਕ ਹੋਈਆਂ। 

ਇਸ ਮੌਕੇ ਗੁਰਦੁਆਰੇ ਦੇ ਗ੍ਰੰਥੀ ਮਨਵੀਰ ਸਿੰਘ ਨੇ ਆਈਆ ਸੰਗਤਾਂ ਨੂੰ ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਦੱਸਿਆ ਕਿ 6 ਪੋਹ 20 ਦਸੰਬਰ ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਤੇ ਉਸੇ ਰਾਤ ਨੂੰ ਗੁਰੂ ਜੀ ਅਤੇ ਵੱਡੇ ਸਾਹਿਬਜਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਅਤੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਮਾਸਕੀ ਦੀ ਝੁੱਗੀ ਵਿਚ ਰਹੇ। 7 ਪੋਹ 21 ਦਸੰਬਰ ਨੂੰ ਗੁਰੂ ਸਾਹਿਬ ਤੇ ਵੱਡੇ ਸਾਹਿਬਜਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਅਤੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।  

22 ਦਸੰਬਰ ਨੂੰ ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ, ਜਿਸ ਵਿਚ ਬਾਬਾ ਅਜੀਤ ਜੀ, ਭਾਈ ਮੋਹਕਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਤੇ ਹੋਰ ਸਿੰਘਾਂ ਨਾਲ ਸ਼ਹੀਦ ਹੋਏ। ਬਾਬਾ ਜੁਝਾਰ ਸਿੰਘ ਅਤੇ ਭਾਈ ਹਿਮੰਤ ਸਿੰਘ ਸਾਹਿਬ ਸਿੰਘ ਪੰਜਾਂ ਪਿਆਰਿਆਂ ਵਿਚੋਂ ਤੇ ਹੋਰ ਤਿੰਨ ਸਿੰਘ ਸ਼ਹੀਦ ਹੋਏ। 22 ਦਸੰਬਰ ਨੂੰ ਚੌਧਰੀ ਗੰਨੀ ਖਾਨ ਅਤੇ ਮੰਨੀ ਖਾਨ ਮਾਤਾ ਗੁਜਰੀ ਕੌਰ ਜੀ ਛੋਟੇ ਸਾਹਿਬਜਾਦੇ ਨੂੰ ਗੰਗੂ ਦੇ ਘਰੋਂ ਗ੍ਰਿਫ਼ਤਾਰ ਕਰ ਕੇ ਤੁਰ ਪਏ ਤੇ 23 ਦਸੰਬਰ ਦੀ ਰਾਤ ਰਹਿੰਦੀ ਤੜਕਸਾਰ ਗੁਗੂ ਸਹਿਬ ਸਿੰਘਾਂ ਦੇ ਹੁਕਮ ਦੇ ਅੰਦਰ ਚਮਕੌਰ ਦੀ ਗੜੀ ਵਿਚੋਂ ਨਿਕਲ ਗਏ। 23 ਦਸੰਬਰ ਦੀ ਰਾਤ ਦਸ਼ਮੇਸ਼ ਪਿਤਾ ਨੇ ਮਾਛੀਵਾੜੇ ਦੇ ਜੰਗਲ ਵਿਚ ਅਤੇ ਦਾਦੀ ਸਮੇਤ ਸਾਹਿਬਜਾਦਿਆਂ ਨੇ ਸਰਹੰਦ ਦੇ ਠੰਡੇ ਬੁਰਜ ਵਿਚ ਰਾਤ ਗੁਜਾਰੀ। 24 ਤੇ 25 ਦਸੰਬਰ ਦੋ ਦਿਨ ਸਾਹਿਬਜਾਦਿਆਂ ਨੂੰ ਸਰਹੰਦ ਦੇ ਸੂਬੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿਚ ਰਹੇ। 

26 ਦਸੰਬਰ ਬਾਬਾ ਜੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੋਵੇਂ ਨੀਹਾਂ ਵਿਚ ਚਿੰਨ ਕੇ ਸ਼ਹੀਦ ਕੀਤੇ ਗਏ। ਮਾਤਾ ਗੁਜਰੀ ਕੌਰ ਜੀ ਠੰਡੇ ਬੁਰਜ ਵਿਚ ਸਵਾਸ ਤਿਆਗ ਗਏ ਅਤੇ 27 ਦਸੰਬਰ ਨੂੰ ਤਿੰਨਾਂ ਦੀ ਦੇਹ ਦਾ ਸੰਸਕਾਰ ਸਤਿਕਰਾਯੋਗ ਮੋਤੀ ਰਾਮ ਮਹਿਤਾ ਅਤੇ ਟੋਡਰ ਮਲ ਨੇ ਮਿਲ ਕੇ ਕੀਤਾ। ਉੱਥੇ ਹੀ ਆਏ ਕੀਰਤਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਸਾਹਿਬਜਾਦਿਆਂ ਦੀ ਸ਼ਹਾਦਤ 'ਤੇ ਚਾਨਣਾ ਪਾਇਆ। ਉੱਥੇ ਹੀ ਆਈਆਂ ਸੰਗਤਾਂ ਲਈ ਭਾਈ ਘਣਈਆ ਕਲੱਬ ਵੱਲੋ ਲੰਗਰ ਵਰਤਾਇਆ ਗਿਆ।


author

Vandana

Content Editor

Related News