''ਸਪੇਸ ਐਕਸ'' ਦੇ ਜਹਾਜ਼ ਤੋਂ 4 ਪੁਲਾੜ ਯਾਤਰੀ ਧਰਤੀ ''ਤੇ ਪਰਤੇ

Sunday, May 02, 2021 - 06:36 PM (IST)

''ਸਪੇਸ ਐਕਸ'' ਦੇ ਜਹਾਜ਼ ਤੋਂ 4 ਪੁਲਾੜ ਯਾਤਰੀ ਧਰਤੀ ''ਤੇ ਪਰਤੇ

ਵਾਸ਼ਿੰਗਟਨ (ਭਾਸ਼ਾ): ਸਪੇਸ ਐਕਸ ਦਾ ਜਹਾਜ਼ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ 4 ਪੁਲਾੜ ਯਾਤਰੀਆਂ ਨੂੰ ਲੈਕੇ ਐਤਵਾਰ ਨੂੰ ਧਰਤੀ 'ਤੇ ਪਰਤਿਆ। ਪੁਲਾੜ ਯਾਤਰੀ ਰਾਤ ਦੇ ਸਮੇਂ ਹੀ ਧਰਤੀ 'ਤੇ ਪਰਤੇ। ਇਸ ਤੋਂ ਪਹਿਲਾਂ ਚੰਨ ਲਈ ਗਈ ਨਾਸਾ ਦੀ ਪਹਿਲੀ ਗੱਡੀ 27 ਦਸੰਬਰ, 1968 ਨੂੰ ਰਾਤ ਦੇ ਹਨੇਰੇ ਵਿਚ ਹਵਾਈ ਦੇ ਨੇੜੇ ਸਮੁੰਦਰ ਵਿਚ ਉਤਰੀ ਸੀ।

ਪੜ੍ਹੋ ਇਹ ਅਹਿਮ ਖਬਰ - ਭਾਰਤ ਨੇ ਚੀਨ ਨੂੰ 40 ਹਜ਼ਾਰ ਆਕਸੀਜਨ ਜੈਨਰੇਟਰ ਦੇ ਉਤਪਾਦਨ ਦਾ ਦਿੱਤਾ ਆਰਡਰ

ਐਲਨ ਮਸਕ ਦੀ ਕੰਪਨੀ 'ਸਪੇਸ ਐਕਸ' ਦਾ ਜਹਾਜ਼ ਫਲੋਰੀਡਾ ਦੇ ਪਨਾਮਾ ਸ਼ਹਿਰ ਦੇ ਤੱਟ ਨੇੜੇ ਮੈਕਸੀਕੋ ਦੀ ਖਾੜੀ ਵਿਚ ਸਵੇਰੇ 3 ਵਜੇ ਤੋਂ ਪਹਿਲਾਂ ਉਤਰਿਆ। ਪੁਲਾੜ ਯਾਤਰੀਆਂ ਵਿਚ ਤਿੰਨ ਅਮਰੀਕੀ ਅਤੇ ਇਕ ਜਾਪਾਨੀ ਨਾਗਰਿਕ ਸੀ। ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਨਵੰਬਰ ਵਿਚ ਉਹਨਾਂ ਨੇ 'ਰੀਸਾਇਲੇਂਸ' ਕੈਪਸੂਲ ਤੋਂ ਉਡਾਣ ਭਰੀ ਸੀ। ਇਸੇ ਕੈਪਸੂਲ ਜ਼ਰੀਏ ਉਹ ਧਰਤੀ 'ਤੇ ਉਤਰੇ। ਪੁਲਾੜ ਯਾਤਰੀਆਂ ਦਾ 167ਦਿਨ ਦੀ ਇਹ ਮੁਹਿੰਮ ਅਮਰੀਕਾ ਦੀ ਸਭ ਤੋਂ ਲੰਬੀ ਮੁਹਿੰਮ ਸੀ। ਇਸ ਤੋਂ ਪਹਿਲਾਂ 1974 ਵਿਚ 84 ਦਿਨ ਦੀ ਮੁਹਿੰਮ ਚੱਲੀ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਦੀ ਵਧੀ ਚਿੰਤਾ, ਇਕੱਠੇ ਮਿਲੇ ਕੋਰੋਨਾ ਵਾਇਰਸ ਦੇ ਤਿੰਨ ਵੱਖ-ਵੱਖ ਵੈਰੀਐਂਟ


author

Vandana

Content Editor

Related News