ਦੱਖਣੀ ਕੋਰੀਆ ਬਣਾਉਣ ਜਾ ਰਿਹਾ 'ਫਲੋਟਿੰਗ ਸਿਟੀ', ਰਹਿ ਸਕਣਗੇ 1 ਲੱਖ ਲੋਕ (ਤਸਵੀਰਾਂ)

04/28/2022 11:35:40 AM

ਸਿਓਲ (ਬਿਊਰੋ): ਸਾਲ 1995 'ਚ ਹਾਲੀਵੁੱਡ 'ਚ 'ਵਾਟਰ ਵਰਲਡ' ਨਾਂ ਦੀ ਫਿਲਮ ਬਣੀ ਸੀ। ਇਸ ਵਿਚ ਇਹ ਕਲਪਨਾ ਕੀਤੀ ਗਈ ਸੀ ਕਿ ਗਲੋਬਲ ਵਾਰਮਿੰਗ ਕਾਰਨ ਬਰਫ਼ ਪਿਘਲ ਕੇ ਸਾਰੀ ਦੁਨੀਆ ਵਿਚ ਪਾਣੀ-ਪਾਣੀ ਹੋ ਜਾਵੇਗਾ, ਜਿਸ ਤੋਂ ਬਾਅਦ ਮਨੁੱਖ ਸਮੁੰਦਰ ਦੇ ਪਾਣੀ 'ਤੇ ਤੈਰਦੇ ਸ਼ਹਿਰ ਬਣਾ ਕੇ ਜੀਵਨ ਬਤੀਤ ਕਰੇਗਾ। ਭਾਵੇਂ ਇਹ ਕਿਸੇ ਫਿਲਮ ਦੀ ਕਹਾਣੀ ਹੋ ਸਕਦੀ ਹੈ ਪਰ ਦੱਖਣੀ ਕੋਰੀਆ ਇਸ ਕਹਾਣੀ ਨੂੰ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। ਦੱਖਣੀ ਕੋਰੀਆ 2023 ਤੱਕ ਦੁਨੀਆ ਦਾ ਪਹਿਲਾ ਟਿਕਾਊ 'ਫਲੋਟਿੰਗ ਸ਼ਹਿਰ' ਬਣਾਉਣਾ ਚਾਹੁੰਦਾ ਹੈ।

PunjabKesari

ਇਸ ਪ੍ਰੋਜੈਕਟ ਦਾ ਇੱਕ ਪ੍ਰੋਟੋਟਾਈਪ 26 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ (ਯੂਐਨ) ਗੋਲਮੇਜ਼ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਵਿਚ ਦੱਸਿਆ ਗਿਆ ਕਿ ਇਹ ਸ਼ਹਿਰ ਬੁਸਾਨ ਦੇ ਤੱਟ 'ਤੇ ਹੋਵੇਗਾ ਜੋ ਕਿ ਆਪਣੇ ਬੀਚਾਂ, ਪਹਾੜਾਂ ਲਈ ਮਸ਼ਹੂਰ ਹੈ। ਇਹ ਪ੍ਰੋਜੈਕਟ ਨਿਊਯਾਰਕ ਦੇ OCEANIX, ਬੁਸਾਨ ਸ਼ਹਿਰ ਅਤੇ ਸੰਯੁਕਤ ਰਾਸ਼ਟਰ ਹੈਬੀਟੇਟ ਨਾਲ ਸਾਂਝੇਦਾਰੀ ਵਿੱਚ ਬਣਾਇਆ ਜਾਵੇਗਾ। ਵਰਤਮਾਨ ਵਿੱਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਸਲਾਹਕਾਰ ਦੀ ਹੈ। ਉਹ ਹੁਣ ਡਾਟਾ ਇਕੱਠਾ ਕਰੇਗਾ ਕਿ ਆਖਿਰ ਇਹ ਸ਼ਹਿਰ ਕਿਵੇਂ ਕੰਮ ਕਰਦਾ ਹੈ।

PunjabKesari

ਜ਼ਮੀਨ ਦੇ ਪੁਲ ਜ਼ਰੀਏ ਜੁੜਿਆ ਹੋਵੇਗਾ ਸ਼ਹਿਰ
ਬੁਸਾਨ ਦੇ ਮੇਅਰ ਪਾਰਕ ਹੀਓਂਗ-ਜੂਨ ਨੇ ਕਿਹਾ ਕਿ ਮੈਂ 'ਦਿ ਫਸਟ ਟੂ ਦਿ ਫਿਊਚਰ' ਦੇ ਸਿਧਾਂਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਗੰਭੀਰਤਾ ਨਾਲ ਲੈਂਦਾ ਹਾਂ। ਅਸੀਂ UN Habitat ਅਤੇ OCEANIX ਨਾਲ ਇਸ ਵਿਚਾਰ 'ਤੇ ਕੰਮ ਕਰਨ ਵਾਲੇ ਪਹਿਲੇ ਲੋਕ ਹਾਂ। ਤੱਟਵਰਤੀ ਸ਼ਹਿਰਾਂ 'ਤੇ ਸਮੁੰਦਰੀ ਪੱਧਰ ਦੇ ਵਾਧੇ ਦੇ ਵਿਨਾਸ਼ਕਾਰੀ ਪ੍ਰਭਾਵ ਕਾਰਨ ਸਾਡਾ ਭਵਿੱਖ ਦਾਅ 'ਤੇ ਹੈ। ਫਲੋਟਿੰਗ ਸਿਟੀ ਜਲਵਾਯੂ ਪਰਿਵਰਤਨ ਕਾਰਨ ਹੋਣ ਵਾਲੇ ਉਤਰਾਅ-ਚੜ੍ਹਾਅ ਦੇ ਅਨੁਕੂਲ ਹੋਣ ਦੇ ਯੋਗ ਹੋਵੇਗਾ। ਸ਼ਹਿਰ ਨੂੰ ਪਲੇਟਫਾਰਮਾਂ 'ਤੇ ਬਣਾਇਆ ਜਾਵੇਗਾ ਅਤੇ ਇਹ ਸਾਰੇ ਆਪਸ ਵਿੱਚ ਜੁੜੇ ਹੋਏ ਹਨ। ਇਸ ਦੇ ਨਾਲ ਹੀ ਇਸ ਨੂੰ ਪੁਲ ਰਾਹੀਂ ਜ਼ਮੀਨ ਨਾਲ ਜੋੜਿਆ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- 35 ਸਾਲ ਬਾਅਦ ਮਿਲੀ ਗੁੰਮ ਹੋਈ 'ਮੁੰਦਰੀ', ਪਿਆਰ ਨੂੰ ਜ਼ਿੰਦਾ ਰੱਖਣ ਲਈ ਔਰਤ ਨੇ ਲਿਆ ਇਹ ਫ਼ੈਸਲਾ

ਰਹਿ ਸਕਣਗੇ ਇਕ ਲੱਖ ਲੋਕ
ਹਿਊਮਨ ਸੈਟਲਮੈਂਟ ਪ੍ਰੋਗਰਾਮ ਦੀ ਕਾਰਜਕਾਰੀ ਨਿਰਦੇਸ਼ਕ ਮੈਮੁਨਾ ਮੁਹੰਮਦ ਸ਼ਰੀਫ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਦੇ ਵੱਡੇ ਨਤੀਜੇ ਸਾਹਮਣੇ ਆ ਰਹੇ ਹਨ। ਤਿੰਨ ਸਾਲ ਪਹਿਲਾਂ ਜਦੋਂ ਸਾਡੀ ਮੁਲਾਕਾਤ ਹੋਈ ਸੀ ਤਾਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਉਹ ਕਦੋਂ ਇਸ ਸ਼ਹਿਰ ਵਿਚ ਜਾ ਸਕਦਾ ਹੈ। ਸਾਡੇ ਕੋਲ ਹੁਣ ਜਵਾਬ ਹੈ। ਇਹ ਸ਼ਹਿਰ ਜਿੱਥੇ ਵਧੀਆ ਵਾਸਤੂਕਲਾ ਦਾ ਬਣਿਆ ਹੋਵੇਗਾ। ਉੱਥੇ ਇਸ ਵਿਚ ਜ਼ੀਰੋ ਵੇਸਟੇਜ ਹੋਵੇਗਾ ਅਤੇ ਉੱਥੇ ਹੀ ਸਭ ਕੁਝ ਉਗਾਇਆ ਜਾਵੇਗਾ। ਸ਼ੁਰੂ ਵਿੱਚ ਸ਼ਹਿਰ 12,000 ਲੋਕਾਂ ਦੇ ਰਹਿਣ ਦੇ ਯੋਗ ਹੋਵੇਗਾ, ਬਾਅਦ ਵਿੱਚ ਅਸੀਂ ਇਸਨੂੰ ਵਧਾ ਕੇ 1 ਲੱਖ ਕਰ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News