ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਦੇ 3,901 ਨਵੇਂ ਮਾਮਲੇ ਆਏ ਸਾਹਮਣੇ

Friday, Nov 26, 2021 - 05:26 PM (IST)

ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਦੇ 3,901 ਨਵੇਂ ਮਾਮਲੇ ਆਏ ਸਾਹਮਣੇ

ਸਿਓਲ (ਵਾਰਤਾ)- ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 3,901 ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 432,901 ਹੋ ਗਈ ਹੈ। ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਪਿਛਲੇ ਦਿਨ ਦੇ 3,938 ਮਾਮਲਿਆਂ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ ਘੱਟ ਸਾਹਮਣੇ ਆਏ ਹਨ, ਪਰ ਜਨਵਰੀ 'ਚ ਦੇਸ਼ 'ਚ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਤੀਜਾ ਸਭ ਤੋਂ ਵੱਡਾ ਅੰਕੜਾ ਹੈ। ਮੌਜੂਦਾ ਸਮੇਂ ਵਿਚ ਸਿਓਲ ਮਹਾਨਗਰ ਖੇਤਰ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਿਚ ਵਾਧਾ ਕਲੱਸਟਰ ਇਨਫੈਕਸ਼ਨ ਦੇ ਮਾਮਲੇ ਵਧਣ ਕਾਰਨ ਹੋਇਆ ਹੈ। ਨਵੇਂ ਮਾਮਲਿਆਂ ਵਿਚੋਂ ਲਗਭਗ 1,739 ਸਿਓਲ ਦੇ ਵਸਨੀਕ ਹਨ। ਗਯੋਂਗਗੀ ਸੂਬੇ ਅਤੇ ਪੱਛਮੀ ਬੰਦਰਗਾਹ ਸ਼ਹਿਰ ਇੰਚੀਓਨ ਵਿਚ ਪੀੜਤਾਂ ਦੀ ਗਿਣਤੀ ਕ੍ਰਮਵਾਰ 1,115 ਅਤੇ 245 ਹੈ।

ਗੈਰ-ਮਹਾਨਗਰ ਖੇਤਰਾਂ ਵਿਚ ਵੀ ਕੋਰੋਨਾ ਦੀ ਲਾਗ ਫੈਲ ਗਈ ਹੈ। ਗੈਰ-ਰਾਜਧਾਨੀ ਖੇਤਰਾਂ ਵਿਚ ਨਵੇਂ ਮਾਮਲਿਆਂ ਦੀ ਗਿਣਤੀ 783 ਹੈ, ਜੋ ਕੁੱਲ ਸਥਾਨਕ ਸੰਪਰਕ ਦਾ 20.2 ਫ਼ੀਸਦੀ  ਹੈ ਅਤੇ 19 ਮਾਮਲੇ ਵਿਦੇਸ਼ਾਂ ਤੋਂ ਆਏ ਲੋਕਾਂ ਦੇ ਹਨ, ਜਿਸ ਨਾਲ ਇਹ ਅੰਕੜਾ 15,614 ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਵਿਚੋਂ 617 ਗੰਭੀਰ ਮਾਮਲੇ ਹਨ, ਜੋ ਵੀਰਵਾਰ ਦੇ ਮੁਕਾਬਲੇ ਜ਼ਿਆਦਾ ਹਨ। ਇਸ ਦੌਰਾਨ 39 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 3,440 ਹੋ ਗਈ ਹੈ। ਕੁੱਲ ਮੌਤ ਦਰ 0.79 ਫ਼ੀਸਦੀ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਦੱਖਣੀ ਕੋਰੀਆ ਵਿਚ ਹੁਣ ਤੱਕ 42,419,011 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜੋ ਕੁੱਲ ਆਬਾਦੀ ਦਾ 82.6 ਫ਼ੀਸਦੀ ਹੈ ਅਤੇ ਪੂਰਨ ਟੀਕਾਕਰਨ ਵਾਲੇ ਲੋਕਾਂ ਦੀ ਗਿਣਤੀ 40,764,548 ਹੈ, ਜਦੋਂ ਕਿ ਹੁਣ ਤੱਕ 2,464,798 ਲੋਕਾਂ ਨੂੰ ਬੂਸਟਰ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ।


author

cherry

Content Editor

Related News