ਫਰਿਜ਼ਨੋ ''ਚ ਮਸ਼ਹੂਰ ਰੈਸਟੋਰੈਂਟ ਸ਼ਾਨ-ਏ-ਪੰਜਾਬ ਦੇ ਮਾਲਕ ਸੁਖਦੇਵ ਸਿੰਘ ਦੇ ਪੁੱਤਰ ਦਾ ਦਿਹਾਂਤ
Monday, Dec 16, 2024 - 12:45 PM (IST)
ਫਰਿਜਨੋ/ਕੈਲੀਫੋਰਨੀਆ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ)- ਫਰਿਜ਼ਨੋ ਸ਼ਹਿਰ ਦੇ ਮਸ਼ਹੂਰ ਪੰਜਾਬੀ ਗਰੌਸਰੀ ਸਟੋਰ ਅਤੇ ਰੈਸਟੋਰੈਂਟ ਸ਼ਾਨ-ਏ-ਪੰਜਾਬ ਦੇ ਮਾਲਕ ਸ. ਸੁਖਦੇਵ ਸਿੰਘ ਨੂੰ ਉਸ ਵਕਤ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਜਵਾਨ ਪੁੱਤਰ ਨਿਰਮਲ ਸਿੰਘ (34) ਦੀ ਅਚਾਨਕ ਮੌਤ ਹੋ ਗਈ। ਸਵ. ਨਿਰਮਲ ਸਿੰਘ ਦਾ ਭਰ ਜਵਾਨੀ ਵਿੱਚ ਅਚਾਨਕ ਇਸ ਸੰਸਾਰ ਤੋਂ ਤੁਰ ਜਾਣਾ ਪਰਿਵਾਰ ਅਤੇ ਸਨੇਹੀਆਂ ਲਈ ਬਹੁਤ ਦੁਖਦਾਈ ਹੈ। ਸਵ. ਨਿਰਮਲ ਸਿੰਘ ਬਹੁਤ ਹੀ ਮਿੱਠ ਬੋਲੜੇ, ਨੇਕ ਸੁਭਾਅ ਅਤੇ ਸਭ ਦਾ ਸਤਿਕਾਰ ਕਰਨ ਵਾਲੇ ਇਨਸਾਨ ਸਨ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਇਸ ਖ਼ਬਰ ਕਾਰਨ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਦੁੱਖ ਵਿੱਚ ਹੈ। ਨਿਰਮਲ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਭਰਾ, ਪਤਨੀ ਤੇ ਛੋਟੀ ਬੱਚੀ ਛੱਡ ਗਏ ਹਨ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸਵ. ਨਿਰਮਲ ਸਿੰਘ ਦਾ ਪਿਛੋਕੜ ਪੰਜਾਬ, ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸਮਾਧ ਭਾਈ ਵਿੱਚ ਪੈਂਦਾ ਹੈ।
ਇਹ ਵੀ ਪੜ੍ਹੋ: ਅੱਜ ਸਕੂਲਾਂ 'ਚ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8