ਪੁੱਤ ਨੇ ਸਿਰ ਕਲਮ ਕਰ ਕੇ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਨਾਲ ਵੀ ਕੀਤੀ ਸ਼ਰਮਨਾਕ ਕਰਤੂਤ

Sunday, Dec 17, 2023 - 06:12 AM (IST)

ਪੁੱਤ ਨੇ ਸਿਰ ਕਲਮ ਕਰ ਕੇ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਨਾਲ ਵੀ ਕੀਤੀ ਸ਼ਰਮਨਾਕ ਕਰਤੂਤ

ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਨਿਊਜਰਸੀ 'ਚ ਇਕ ਵਿਅਕਤੀ ਨੇ ਆਪਣੀ ਮਾਂ ਦਾ ਕਤਲ ਕਰਕੇ ਉਸ ਦਾ ਸਿਰ ਕਲਮ ਕਰ ਦਿੱਤਾ। 46 ਸਾਲਾ ਜੈਫਰੀ ਸਰਜ ਨਾਂ ਦੇ ਵਿਅਕਤੀ ਨੇ ਸ਼ਾਮ ਕਰੀਬ 4 ਕੁ ਵਜੇ ਪੁਲਸ ਨੂੰ ਫ਼ੋਨ ਕੀਤਾ ਅਤੇ ਉਸ ਨੇ ਪੁਲਸ ਨੂੰ ਕਿਹਾ ਕਿ ਉਸ ਨੇ ਆਪਣੀ ਮਾਂ ਜਿਸ ਦਾ ਨਾਂ ਅਲੈਗਜ਼ੈਂਡਰੀਆ ਸਾਰਜੈਂਟ ਸੀ, ਦੀ ਹੱਤਿਆ ਕੀਤੀ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਪੁੱਤਰ ਜੈਫਰੀ ਆਪਣੀ ਮਾਂ ਦੀ ਲਾਸ਼ ਦੇ ਉੱਪਰ ਨੰਗਾ ਪਿਆ ਸੀ। ਉਹ ਖ਼ੂਨ ਨਾਲ ਲੱਥਪੱਥ ਸੀ। ਪੁਲਸ ਅਧਿਕਾਰੀਆਂ ਨੂੰ ਉਸ ਦੀ ਮਾਂ ਦਾ ਸਿਰ ਧੜ ਤੋਂ ਦੂਰ ਹਾਲ ਵਿੱਚ ਪਿਆ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਜੈਫਰੀ ਨੇ ਕਤਲ ਕਰਨ ਲਈ ਚਾਕੂ ਦੀ ਵਰਤੋਂ ਕੀਤੀ। ਜਦੋਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਆਪਣੀ ਮਾਂ ਨੂੰ ਮਾਰਿਆ ਹੈ ਅਤੇ ਮੈਨੂੰ ਉਸ ਦਾ ਬਹੁਤ ਜ਼ਿਆਦਾ ਪਛਤਾਵਾ ਹੈ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਦੁਆਰਾ ਪ੍ਰਾਪਤ ਕੀਤੀ ਗਈ ਅਪਾਰਟਮੈਂਟ ਸੁਰੱਖਿਆ ਕੈਮਰਿਆਂ ਦੀ ਫੁਟੇਜ ਵਿਚ ਜੈਫਰੀ ਨੂੰ ਆਪਣੀ ਮਾਂ ਦਾ ਸਿਰ ਧੜ ਤੋਂ ਵੱਖ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਉਹ ਉਸ ਦੇ ਫਲੈਟ ਤੋਂ ਬਾਹਰ ਝਾਕਦਾ ਹੈ ਅਤੇ ਫਿਰ ਲਾਸ਼ ਨੂੰ ਹਾਲਵੇਅ ਵਿਚ ਲੈ ਆਉਂਦਾ ਹੈ। ਇਸ ਸਮੇਂ ਦੌਰਾਨ ਉਸ ਨੇ ਕਪੜੇ ਨਹੀਂ ਪਾਏ ਹੋਏ ਸਨ। ਨਿਊਜਰਸੀ ਦੀ ਪੁਲਸ ਨੇ ਮੌਕੇ ਤੋਂ ਇਕ ਤੇਜ਼ਧਾਰ ਹਥਿਆਰ ਅਤੇ ਇਕ ਫ਼ੋਨ ਬਰਾਮਦ ਕੀਤਾ ਹੈ। ਮ੍ਰਿਤਕ  ਅਲੈਗਜ਼ੈਂਡਰੀਆ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਆਪਣੇ ਪੋਤੇ-ਪੋਤੀਆਂ ਦੀ ਬਹੁਤ ਆਰਥਿਕ ਮਦਦ ਕਰਦੀ ਸੀ। ਇਕ ਫੰਡਰੇਜ਼ਰ ਨੇ ਕਿਹਾ ਕਿ ਅਲੈਗਜ਼ੈਂਡਰੀਆ ਸਾਡੇ ਨਾਲ ਰਹਿੰਦਾ ਸੀ ਅਤੇ ਕਈ ਕੰਮਾਂ ਵਿਚ ਸਾਡੀ ਮਦਦ ਕਰਦੀ ਸੀ। ਪਰਿਵਾਰ ਕੋਲ ਹੁਣ ਅੰਤਿਮ ਕਾਰਵਾਈ ਲਈ ਪੈਸੇ ਵੀ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਦਾ ਵੱਡਾ ਬਿਆਨ

ਲਗਭਗ 2 ਹਜ਼ਾਰ ਡਾਲਰ ਯਾਨੀ ਕਿ ਅਲੈਗਜ਼ੈਂਡਰੀਆ ਪਰਿਵਾਰ ਲਈ ਹੁਣ ਤੱਕ ਸੰਸਕਾਰ ਲਈ ਇਕੱਠੇ ਕੀਤੇ ਜਾ ਚੁੱਕੇ ਹਨ। ਜੈਫਰੀ ਨੂੰ ਪਹਿਲੀ ਡਿਗਰੀ ਕਤਲ ਅਤੇ ਹਥਿਆਰ ਰੱਖਣ ਦੇ ਅਪਰਾਧਿਕ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁਲਸ ਜਾਂਚ ਦੌਰਾਨ ਆਪਣੇ ਉਂਗਲਾਂ ਦੇ ਨਿਸ਼ਾਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਪੁਲਸ ਰਿਕਾਰਡ ਦੇ ਅਨੁਸਾਰ, ਜੈਫਰੀ ਇਕ ਮਾਨਸਿਕ ਰੋਗੀ ਵੀ ਹੈ ਅਤੇ ਉਸ ਨੂੰ ਬਿਨਾਂ ਜ਼ਮਾਨਤ ਦੇ ਕਾਉਂਟੀ ਜੇਲ੍ਹ ਵਿਚ ਰੱਖਿਆ ਗਿਆ ਹੈ। ਪੁਲਸ ਅਜੇ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News