ਕੁਝ ਲੋਕ ਤਾਂ ਮਰਨਗੇ ਪਰ ਇਕਾਨਮੀ ਦੀ ਚਿੰਤਾ ਜ਼ਿਆਦਾ : ਬ੍ਰਾਜ਼ੀਲ ਰਾਸ਼ਟਰਪਤੀ

03/29/2020 1:58:52 AM

ਰਿਓ ਡੀ ਜਨੇਰੀਓ - ਕੋਰੋਨਾਵਾਇਰਸ ਦੇ ਹਮਲੇ ਵਿਚਾਲੇ ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਅਤੇ ਸਟੇਟਸ ਦੇ ਰਾਜਪਾਲਾਂ ਵਿਚਾਲੇ ਤਕਰਾਰ ਸਾਫ ਨਜ਼ਰ ਆਉਣ ਲੱਗੀ ਹੈ। ਇਥੋਂ ਤੱਕ ਕਿ ਇਸ ਵਿਚ ਲੋਕਾਂ ਦਾ ਨੁਕਸਾਨ ਹੋਣ ਦਾ ਆਸਾਰ ਦਿੱਖਣ ਲੱਗੇ ਹਨ। ਦਰਅਸਲ, ਰਾਸ਼ਟਰਪਤੀ ਨੇ 2 ਟੁੱਕ ਇਹ ਵੀ ਆਖਿਆ ਹੈ ਕਿ ਕੁਝ ਲੋਕਾਂ ਤਾਂ ਮਰਨਗੇ ਅਤੇ ਇਸ ਦੇ ਲਈ ਉਹ ਇਕਾਨਮੀ ਨੂੰ ਬੰਦ ਨਹੀਂ ਕਰ ਸਕਦੇ ਹਨ। ਬ੍ਰਾਜ਼ੀਲ ਵਿਚ ਹੁਣ ਤੱਕ 3,904 ਲੋਕ ਕੋਰੋਨਾਵਾਇਰਸ ਦੀ ਰਿਪੋਰਟ ਵਿਚ ਪਾਜੇਟਿਵ ਪਾਏ ਗਏ ਹਨ ਜਦਿਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਕਾਨਮੀ ਜ਼ਿਆਦਾ ਜ਼ੂਰਰੀ
ਜਾਇਰ ਨੇ ਸਾਓ ਪਾਓਲੋ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਨੂੰ ਲੈ ਕੇ ਸੂਬੇ ਦੇ ਰਾਜਪਾਲ 'ਤੇ ਹੀ ਸ਼ੱਕ ਜਤਾਇਆ ਹੈ। ਉਨ੍ਹਾਂ ਨੇ ਦੋਸ਼  ਲਗਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਾ ਕੇ ਦੱਸੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੋਸ਼ ਦਾ ਕੋਈ ਸਬੂਤ ਨਹੀਂ ਦਿੱਤਾ। ਬੋਲਸੋਨਾਰੋ ਅਤੇ ਰਾਜਪਾਲਾਂ ਵਿਚਾਲੇ ਕਾਫੀ ਸਮੇਂ ਤੋਂ ਲਡ਼ਾਈ ਚੱਲ ਰਹੀ ਹੈ। ਰਾਸ਼ਟਰਪਤੀ ਨੇ ਆਖ ਦਿੱਤਾ ਸੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਸੋਸ਼ਲ ਡਿਸਟੇਂਸਿੰਗ ਕਰਨ ਤੋਂ ਜ਼ਿਆਦਾ ਜ਼ਰੂਰੀ ਇਕਾਨਮੀ ਨੂੰ ਬਚਾਉਣਾ ਹੈ।

ਬੰਦ ਨਹੀਂ ਕਰ ਸਕਦਾ ਫੈਕਟਰੀ
ਦਰਅਸਲ, ਹੈਲਥ ਐਕਸਪਰਟਸ ਦੀ ਸਲਾਹ 'ਤੇ ਦੇਸ਼ ਦੇ 26 ਰਾਜਪਾਲਾਂ ਨੇ ਗੈਰ ਜ਼ਰੂਰੀ ਕਮਰਸ਼ੀਅਲ ਕੰਮ ਬੰਦ ਕਰ ਦਿੱਤੇ ਹਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾਵੇਗਾ। ਇਸ 'ਤੇ ਬੋਲਸੋਨਾਰੋ ਨੇ ਇਸ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਮੈਂ ਮੁਆਫੀ ਚਾਹਾਂਗਾ, ਕੁਝ ਲੋਕ ਮਰਨਗੇ, ਉਹ ਮਰਨਗੇ, ਇਹੀ ਜ਼ਿੰਦਗੀ ਹੈ। ਤੁਸੀਂ ਟ੍ਰੈਫਿਕ ਡੈਥਸ ਕਾਰਨ ਕਾਰ ਫੈਕਟਰੀ ਬੰਦ ਨਹੀਂ ਕਰ ਸਕਦੇ।

ਮੌਤ ਦੇ ਅੰਕਡ਼ੇ 'ਤੇ ਸ਼ੱਕ
ਬੋਲਸੋਨਾਰੋ ਨੇ ਆਖਿਆ ਕਿ ਬ੍ਰਾਜ਼ੀਲ ਦੇ ਇਕਨਾਮਿਕ ਪਾਵਰਹਾਊਸ ਸਾਓ ਪਾਓਲੋ ਵਿਚ ਮੌਤ ਦਾ ਅੰਕਡ਼ਾ ਕੁਝ ਜ਼ਿਆਦਾ ਹੀ ਲੱਗ ਰਿਹਾ ਹੈ। ਇਥੇ 1,223 ਕੋਰੋਨਾ ਪਾਜੇਟਿਵ ਕੇਸ ਆਏ ਹਨ ਅਤੇ 68 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਆਖਿਆ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਥੇ ਕੀ ਹੋ ਰਿਹਾ ਹੈ, ਇਹ ਸਿਆਸੀ ਹਿੱਤਾਂ ਲਈ ਕੀਤਾ ਗਿਆ ਨੰਬਰ ਗੇਮ ਨਹੀਂ ਹੋ ਸਕਦਾ।

ਵਿਰੋਧ ਦਾ ਸਾਹਮਣਾ
ਇਸ ਐਮਰਜੰਸੀ ਨਾਲ ਜਿਸ ਤਰ੍ਹਾਂ ਬੋਲਸੋਨਾਰੋ ਨਜਿੱਠ ਰਹੇ ਹਨ, ਉਨ੍ਹਾਂ ਨੂੰ ਲੋਕਾਂ ਦੀ ਨਿੰਦਾ ਅਤੇ ਵਿਰੋਧ ਦਾ ਸ਼ਿਕਾਰ ਹੋਣਾ ਪਿਆ ਹੈ। ਲੋਕਾਂ ਨੇ ਆਪਣੇ ਘਰਾਂ ਦੀ ਖਿਡ਼ਕੀਆਂ ਦੇ ਬਾਹਰ ਪਾਟ ਅੇਤ ਪੈਨ ਲਟਕਾ ਰੱਖੇ ਹਨ। ਉਥੇ ਬੋਲਸੋਨਾਰੋ ਦੇ ਸਮਰਥਕ ਲਾਕਡਾਊਨ ਦਾ ਵਿਰੋਧ ਕਰਦੇ ਹੋਏ ਹਾਰਨ ਵਜਾ ਕੇ ਗੱਡੀਆਂ ਦੇ ਕਾਫਿਲੇ ਕੱਢ ਰਹੇ ਹਨ।


Khushdeep Jassi

Content Editor

Related News