ਸੋਮਾਲੀਆ ਹੋਟਲ ਅੱਤਵਾਦੀ ਹਮਲੇ ''ਚ ਕੈਨੇਡੀਅਨ ਪੱਤਰਕਾਰ ਦੀ ਮੌਤ

07/13/2019 8:02:30 PM

ਮੋਗਾਦਿਸ਼ੂ/ਟੋਰਾਂਟੋ— ਦੱਖਣੀ ਸੋਮਾਲਿਆ 'ਚ ਸ਼ਨੀਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਇਕ ਕੈਨੇਡੀਅਨ ਪੱਤਰਕਾਰ ਵੀ ਸ਼ਾਮਲ ਸੀ। ਇਸ ਸਬੰਧੀ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਊਜੀ ਤੇ ਨਾਗਰਿਕ ਮੰਤਰੀ ਅਹਿਮਦ ਹੁਸੈਨ ਨੇ ਟਵੀਟ ਕਰਕੇ ਦੁੱਖ ਵਿਅਕਤ ਕੀਤਾ।

ਸੋਮਾਲੀਆ ਦੇ ਇਸ ਹਮਲੇ 'ਚ ਹੋਡਨ ਨਾਲਾਏਹ ਤੇ ਉਸ ਦਾ ਪਤੀ ਫਰੀਜ ਜਾਮਾ ਮਾਰੇ ਗਏ ਹਨ। ਇਸ ਦੌਰਾਨ ਇਮੀਗ੍ਰੇਸ਼ਨ, ਰੀਫਊਜੀ ਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਨਾਲਾਏਹ ਨੇ ਕੈਨੇਡੀਅਨ ਸੋਮਾਲੀ ਸਮੂਹ ਲਈ ਬੇਅੰਤ ਯੋਗਦਾਨ ਦਿੱਤੇ। ਉਨ੍ਹਾਂ ਕਿਹਾ, “ਇਕ ਪੱਤਰਕਾਰ ਹੋਣ ਦੇ ਨਾਤੇ, ਉਨ੍ਹਾਂ ਨੇ ਸਮੂਹ ਦੀਆਂ ਸਕਰਾਤਮਕ ਕਹਾਣੀਆਂ ਅਤੇ ਕੈਨੇਡਾ ਵਾਸਤੇ ਸਮੂਹ ਦੇ ਯੋਗਦਾਨ ਨੂੰ ਉਜਾਗਰ ਕੀਤਾ, ਇਸ ਤਰ੍ਹਾਂ ਉਹ ਕਾਫੀ ਸਾਰੇ ਲੋਕਾਂ ਲਈ ਅਵਾਜ ਬਣੀ।

ਇਸ ਦੌਰਾਨ ਲਿਬਰਲ ਪਾਰਟੀ ਦੀ ਮੈਂਬਰ ਐਂਡ੍ਰੀਆ ਹੋਵਰਥ ਨੇ ਵੀ ਹੋਡਾਨ ਤੇ ਉਨ੍ਹਾਂ ਦੇ ਪਤੀ ਦੀ ਮੌਤ 'ਤੇ ਦੁੱਖ ਵਿਅਕਤ ਕੀਤਾ।

ਜ਼ਿਕਰਯੋਗ ਹੈ ਕਿ ਇਕ ਆਤਮਘਾਤੀ ਹਮਲਾਵਰ ਨੇ ਹਥਿਆਰਾਂ ਨਾਲ ਲੈਸ ਇਕ ਵਾਹਨ ਕਿਸਮਾਯੋ ਸ਼ਹਿਰ ਦੇ ਪ੍ਰਸਿੱਧ ਹੋਟਲ ਮੋਦਿਨਾ 'ਚ ਵਾੜ ਦਿੱਤਾ। ਇਸ ਦੌਰਾਨ ਇਕ ਜ਼ਬਰਦਸ ਧਮਾਕਾ ਹੋਇਆ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।


Baljit Singh

Content Editor

Related News