ਪੁਲਾੜ ''ਚ ਉੱਠੇ ਸੂਰਜੀ ਤੂਫ਼ਾਨ ਦੇ ਧਰਤੀ ਨਾਲ ਟਕਰਾਉਣ ਦਾ ਖਦਸ਼ਾ, ਗੰਭੀਰ ਹੋ ਸਕਦੈ ਬਿਜਲੀ ਸੰਕਟ

10/12/2021 6:31:55 PM

ਨਿਊਯਾਰਕ (ਬਿਊਰੋ): ਪੁਲਾੜ ਵਿਚ ਉੱਠਿਆ ਸੂਰਜੀ ਤੂਫਾਨ ਤੇਜ਼ੀ ਨਾਲ ਧਰਤੀ ਵੱਲ ਵੱਧ ਰਿਹਾ ਹੈ। ਵਿਗਿਆਨੀਆਂ ਨੇ ਖਦਸ਼ਾ ਜਾਹਰ ਕੀਤਾ ਹੈ ਕਿ ਅੱਜ ਇਸ ਤੂਫਾਨ ਦਾ ਅਸਰ ਧਰਤੀ 'ਤੇ ਦਿਸ ਸਕਦਾ ਹੈ। ਵਿਗਿਆਨੀਆਂ ਨੇ ਅਧਿਕਾਰਤ ਤੌਰ 'ਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਧਰਤੀ 'ਤੇ ਇਸ ਤੂਫਾਨ ਦਾ ਅਸਰ ਤੇਜ਼ੀ ਨਾਲ ਦੇਖੇ ਜਾਣ ਦੀ ਸੰਭਾਵਨਾ ਹੈ ਅਤੇ ਵਿਸ਼ਵ ਦੇ ਕਈ ਹਿੱਸਿਆਂ ਵਿਚ ਅੱਜ ਬਿਜਲੀ ਸਪਲਾਈ ਠੱਪ ਰਹਿ ਸਕਦੀ ਹੈ। ਉੱਥੇ ਅਮਰੀਕੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਤੂਫਾਨ ਦੀ ਸਿੱਧੀ ਟੱਕਰ ਸਾਡੀ ਧਰਤੀ ਨਾਲ ਹੋ ਸਕਦੀ ਹੈ। 

ਪੁਲਾੜ ਵਿਚ ਉੱਠਿਆ ਸੂਰਜੀ ਤੂਫਾਨ
ਅਮਰੀਕੀ ਵਿਗਿਆਨੀਆਂ ਨੇ ਖਦਸ਼ਾ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਤੂਫਾਨ ਕਾਰਨ ਨਿਕਲਣ ਵਾਲੀ ਉੱਤਰੀ ਰੌਸ਼ਨੀ ਨੂੰ ਨਿਊਯਾਰਕ ਵਿਚ ਦੇਖਿਆ ਜਾਵੇਗਾ। ਯੂ.ਐੱਸ. ਨੈਸ਼ਨਲ ਓਸ਼ਨਿਕ ਐਂਡ ਐਟਮਾਸਫੇਰਿਕ ਐਡਮਿਨਿਸਟ੍ਰੇਸ਼ਨ (ਐੱਨ.ਓ.ਏ.ਏ.) ਵੱਲੋਂ ਇਕ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਭੂ -ਚੁੰਬਕੀ ਸ਼ਕਤੀ ਸ਼ਕਤੀਸ਼ਾਲੀ ਹੋਣ ਕਾਰਨ ਪਾਵਰ ਗ੍ਰਿਡ ਵੀ ਖਰਾਬ ਹੋ ਸਕਦੇ ਹਨ।

PunjabKesari

ਸੈਟੇਲਾਈਟ 'ਤੇ ਹੋਵੇਗਾ ਅਸਰ
ਅਮਰੀਕੀ ਏਜੰਸੀ ਐੱਨ.ਓ.ਏ.ਏ. ਨੇ ਐਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਤੇਜ਼ ਗਤੀ ਵਾਲੇ ਸੂਰਜੀ ਤੂਫਾਨ ਕਾਰਨ ਕਈ ਸੈਟੇਲਾਈਟ ਵੀ ਖਰਾਬ ਹੋ ਸਕਦੇ ਹਨ ਅਤੇ ਕਈ ਤਰ੍ਹਾਂ ਦੀਆਂ ਗਲਤ ਜਾਣਕਾਰੀਆਂ ਦੇ ਸਕਦੇ ਹਨ, ਜਿਸ ਦਾ ਮਤਲਬ ਇਹ ਹੋਇਆ ਕਿ ਉਹਨਾਂ ਸੈਟੇਲਾਈਟਾਂ 'ਤੇ ਮੁੜ ਕੰਟਰੋਲ ਹਾਸਲ ਕਰਨਾ ਹੋਵੇਗਾ ਅਤੇ ਉਹਨਾਂ ਨੂੰ ਠੀਕ ਕਰਨਾ ਹੋਵੇਗਾ। ਅਮਰੀਕੀ ਏਜੰਸੀ ਨੇ ਕਿਹਾ ਹੈ ਕਿ ਤੂਫਾਨ ਦਾ ਅਸਰ ਵਧਣ ਦੀ ਸੰਭਾਵਨਾ ਹੈ ਅਤੇ ਇਹ ਵੱਧ ਕੇ ਜੀ-2 ਦੀ ਸ਼ੇਣੀ ਵਿਚ ਪਹੁੰਚ ਸਕਦਾ ਹੈ ਜੋ ਐੱਨ.ਓ.ਏ.ਏ. ਏਜੰਸੀ ਮੁਤਾਬਕ ਥੋੜ੍ਹਾ ਮਜ਼ਬੂਤ ਹੁੰਦਾ ਹੈ।

PunjabKesari

ਜਾਣੋ ਸੂਰਜੀ ਤੂਫਾਨ ਦੇ ਬਾਰੇ ਵਿਚ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੂਰਜੀ ਤੂਫਾਨ ਨੂੰ ਲੈ ਕੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਵਿਗਿਆਨੀ ਸੰਗੀਤਾ ਅਬਦੂ ਜਯੋਤੀ ਨੇ ਪਿਛਲੇ ਦਿਨੀਂ ਦੱਸਿਆ ਸੀ ਕਿ ਆਉਣ ਵਾਲੇ ਭਵਿੱਖ ਵਿਚ ਧਰਤੀ ਨੂੰ ਵੱਡੇ ਸੂਰਜੀ ਤੂਫਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜੀ ਤੂਫਾਨ ਦਾ ਮਤਲਬ ਸੂਰਜ ਤੋਂ ਨਿਕਲਣ ਵਾਲਾ ਕੋਰੋਨਲ ਮਾਸ ਹੈ ਜੋ ਬਹੁਤ ਨੁਕਸਾਨਦਾਇਕ ਅਤੇ ਤਬਾਹਕੁੰਨ ਸਾਬਤ ਹੋ ਸਕਦਾ ਹੈ। ਇਸ ਰਿਪੋਰਟ ਮੁਤਾਬਕ ਇਸ ਸੂਰਜੀ ਤੂਫਾਨ ਕਾਰਨ ਧਰਤੀ 'ਤੇ ਇੰਟਰਨੈੱਟ ਸਰਵਿਸ ਠੱਪ ਪੈ ਸਕਦੀ ਹੈ ਅਤੇ ਕਈ ਦਿਨਾਂ ਤੱਕ ਬੰਦ ਰਹਿ ਸਕਦੀ ਹੈ। ਇਸ ਦਾ ਅਸਰ ਬਿਜਲੀ ਸਪਲਾਈ 'ਤੇ ਵੀ ਪੈ ਸਕਦਾ ਹੈ।ਕਈ ਦੇਸ਼ਾਂ ਵਿਚ ਪਾਵਰ ਗ੍ਰਿਡ ਫੇਲ ਹੋ ਸਕਦੇ ਹਨ, ਜਿਸ ਕਾਰਨ ਉਹਨਾਂ ਨੂੰ ਕਈ ਦਿਨਾਂ ਤੱਕ ਹਨੇਰੇ ਵਿਚ ਰਹਿਣਾ ਪੈ ਸਕਦਾ ਹੈ। ਸੰਗੀਤਾ ਨੇ ਸਿਗਕੌਮ 2021 ਡਾਟਾ ਕਮਿਊਨਿਕੇਸ਼ਨ ਕਾਨਫਰੰਸ ਵਿਚ ਆਪਣਾ ਅਧਿਐਨ ਵਿਗਿਆਨੀਆਂ ਨੂੰ ਦਿਖਾਇਆ, ਜਿਸ ਦੇ ਬਾਅਦ ਤੋਂ ਵਿਗਿਆਨੀਆਂ ਦੀ ਚਿੰਤਾ ਵੱਧ ਗਈ ਹੈ।

PunjabKesari

ਵਿਗਿਆਨੀਆਂ ਦੇ ਅਧਿਐਨ ਵਿਚ ਸਾਹਮਣੇ ਆਈ ਇਹ ਗੱਲ
ਸੰਗੀਤਾ ਨੇ ਆਪਣੀ ਰਿਸਰਚ ਵਿਚ ਕਿਹਾ ਹੈ ਕਿ ਸੂਰਜੀ ਤੂਫਾਨ ਕਾਰਨ ਸਥਾਨਕ ਇੰਟਰਨੈੱਟ ਪ੍ਰਣਾਲੀ 'ਤੇ ਘੱਟ ਅਸਰ ਹੋਵੇਗਾ ਪਰ ਦੁਨੀਆ ਭਰ ਦੇ ਸਮੁੰਦਰਾਂ ਵਿਚ ਫੈਲੀ ਇੰਟਰਨੈੱਟ ਕੇਬਲ 'ਤੇ ਇਸ ਦਾ ਅਸਰ ਪੈ ਸਕਦਾ ਹੈ। ਖੋਜ ਮੁਤਾਬਕ ਇੰਟਰਨੈੱਟ ਦੇ ਫਾਈਬਰ ਓਪਟੀਕਸ 'ਤੇ ਸੂਰਜੀ ਤੂਫਾਨ ਦੌਰਾਨ ਨਿਕਲੀ ਜਿਓਮੈਗ੍ਰੇਟਿਕ ਕਰੰਟ ਦਾ ਸਿੱਧਾ ਅਸਰ ਨਹੀਂ ਹੋਵੇਗਾ ਪਰ ਦੁਨੀਆ ਦੇ ਦੇਸ਼ਾਂ ਨੂੰ ਜੋੜਨ ਵਾਲੇ ਸਮੁੰਦਰੀ ਇੰਟਰਨੈੱਟ ਕੇਬਲ ਇਸ ਨਾਲ ਪ੍ਰਭਾਵਿਤ ਹੋਣਗੇ। ਜਿਹੜੇ ਦੇਸ਼ਾਂ ਨੇ ਇਹਨਾਂ ਕੇਬਲ ਨੂੰ ਆਪਣੇ ਆਪਟੀਕਸ ਨਾਲ ਜੋੜਿਆ ਹੈ ਉੱਥੇ ਕਈ ਦਿਨਾਂ ਤੱਕ ਇੰਟਰਨੈੱਟ ਸੇਵਾ ਠੱਪ ਰਹਿ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 2 ਲੋਕਾਂ ਦੀ ਮੌਤ

ਸੂਰਜੀ ਤੂਫਾਨ ਬਾਰੇ ਘੱਟ ਜਾਣਕਾਰੀ
ਖੋਜੀਆਂ ਮੁਤਾਬਕ ਸੂਰਜੀ ਤੂਫਾਨ ਨੂੰ ਲੈਕੇ ਸਾਡੀ ਜਾਣਕਾਰੀ ਘੱਟ ਹੈ। ਸਾਡੇ ਕੋਲ ਇਸ ਨਾਲ ਸੰਬੰਧ ਤਡਾਟਾ ਦੀ ਕਮੀ ਹੈ,ਜਿਸ ਕਾਰਨ ਵੱਧ ਨੁਕਸਾਨ ਹੋਣ ਦਾ ਖਦਸ਼ਾ ਹੈ। ਧਰਤੀ 'ਤੇ ਆਉਣ ਵਾਲੇ ਸੂਰਜੀ ਤੂਫਾਨ ਦੇ ਖਦਸ਼ੇ ਨੂੰ ਦੇਖਦੇ ਹੋਏ ਦੁਨੀਆ ਦੇ ਕਈ ਦੇਸ਼ਾਂ ਵਿਚ ਬਲੈਕਆਊਟ ਦਾ ਖਤਰਾ ਮੰਡਰਾਉਣ ਲੱਗਾ ਹੈ। ਦੁਨੀਆ ਦੇ ਕਈ ਦੇਸ਼ ਹਨੇਰੇ ਵਿਚ ਡੁੱਬ ਸਕਦੇ ਹਨ। ਇੰਟਰਨੈੱਟ ਸਰਵਿਸ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦਾ ਅਸਰ ਨੇਵੀਗੇਸ਼ਨ, ਸੈਟੇਲਾਈਟਾਂ 'ਤੇ ਪੈ ਸਕਦਾ ਹੈ।ਸੂਰਜੀ ਤੂਫਾਨ ਨਾਲ ਟੇਲੀਕਾਮ ਸੈਕਟਰ ਠੱਪ ਹੋ ਸਕਦਾ ਹੈ। ਡਿਫੈਂਸ ਸੈਕਟਰ,ਆਈ.ਟੀ. ਬੈਂਕਿੰਗ ਸਰਵਿਸਿਜ਼ ਬੰਦ ਹੋ ਸਕਦੀਆਂ  ਹਨ। ਸੰਗੀਤਾ ਮੁਤਾਬਕ ਦੂਨੀਆ ਇਸ ਸੂਰਜੀ ਤੂਫਾਨ ਲਈ ਬਿਲਕੁੱਲ ਤਿਆਰ ਨਹੀਂ ਹੈ, ਜਿਸ ਕਾਰਨ ਇਸ ਦਾ ਅਸਰ ਭਿਆਨਕ ਹੋ ਸਕਦਾ ਹੈ।

ਨੋਟ- ਧਰਤੀ ਵੱਲ ਵੱਧ ਰਿਹੈ ਸੂਰਜੀ ਤੂਫਾਨ ਦਾ ਖਦਸ਼ਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News