ਸਮਾਜ ਸੇਵੀ ਗੁਰਵਿੰਦਰ ਕੁਮਾਰ ਨੂੰ ਸਦਮਾ, ਮਾਤਾ ਸ਼ਕੁੰਤਲਾ ਰਾਣੀ ਦਾ ਦਿਹਾਂਤ

08/03/2022 3:11:56 AM

ਮਿਲਾਨ/ਇਟਲੀ (ਸਾਬੀ ਚੀਨੀਆ) : ਇਟਲੀ ਦੇ ਉੱਘੇ ਕਾਰੋਬਾਰੀ ਅਤੇ ਗੁਰੂ ਮਾਨਿਉ ਗ੍ਰੰਥ ਸੇਵਾ ਸੁਸਾਇਟੀ ਇਟਲੀ ਦੇ ਮੁੱਖ ਸੇਵਾਦਾਰ ਗੁਰਵਿੰਦਰ ਕੁਮਾਰ ਬਿੱਟੂ ਦੇ ਪੂਜਨੀਕ ਮਾਤਾ ਸ਼੍ਰੀਮਤੀ ਸ਼ਕੁੰਤਲਾ ਰਾਣੀ ਸੁਆਸਾਂ ਦੀ ਪੂੰਜੀ ਤਿਆਗ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ 'ਚ ਇਟਲੀ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਤੇ ਕਈ ਕਾਰੋਬਾਰੀ ਅਦਾਰਿਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਦੱਸਣਯੋਗ ਹੈ ਕਿ ਗੁਰਵਿੰਦਰ ਕੁਮਾਰ ਬਿੱਟੂ ਪਿਛਲੇ 3 ਦਹਾਕਿਆਂ ਤੋਂ ਇਟਲੀ 'ਚ ਵਿਚਰਦਿਆਂ ਇੱਥੇ ਆਉਣ ਵਾਲੇ ਅਨੇਕਾਂ ਨੌਜਵਾਨਾਂ ਲਈ ਸਹਾਰਾ ਬਣ ਚੁੱਕੇ ਹਨ। ਉਨ੍ਹਾਂ ਦੇ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਇਟਲੀ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਕਈ ਖੇਡ ਸੰਸਥਾਵਾਂ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਆਗੂਆਂ ਵੱਲੋਂ ਬਿੱਟੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਤਾ ਸ਼ਕੁੰਤਲਾ ਰਾਣੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਹੀ ਕੀਤਾ ਜਾਵੇਗਾ।

ਖ਼ਬਰ ਇਹ ਵੀ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲੱਗਾ GST, ਗਾਇਕ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੜ੍ਹੋ TOP 10

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News