ਟਰੰਪ ਅਤੇ ਬਿਡੇਨ ਪ੍ਰਚਾਰ ਮੁਹਿੰਮਾਂ ਲਈ ਸੋਸ਼ਲ ਮੀਡੀਆ ’ਤੇ ਨਿਰਭਰ

Sunday, Jul 05, 2020 - 09:05 AM (IST)

ਟਰੰਪ ਅਤੇ ਬਿਡੇਨ ਪ੍ਰਚਾਰ ਮੁਹਿੰਮਾਂ ਲਈ ਸੋਸ਼ਲ ਮੀਡੀਆ ’ਤੇ ਨਿਰਭਰ

ਵਾਸ਼ਿੰਗਟਨ- ਕੋਰੋਨਾ ਵਾਇਰਸ ਇਨਫੈਕਸ਼ਨ ਦਰਮਿਆਨ ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੀਆਂ-ਆਪਣੀਆਂ ਪ੍ਰਚਾਰ ਮੁਹਿੰਮਾਂ ਲਈ ਸੋਸ਼ਲ ਮੀਡੀਆ ਮੰਚਾਂ ’ਤੇ ਨਿਰਭਰ ਹਨ।

ਅਜਿਹੇ ’ਚ ਦੋਨੋਂ ਉਮੀਦਵਾਰ ਇਨ੍ਹਾਂ ਮੰਚਾਂ ਰਾਹੀਂ ਵਧ ਤੋਂ ਵਧ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਫੇਸਬੁੱਕ ’ਤੇ ਆਪਣੇ ਚੋਣ ਪ੍ਰਚਾਰ ਮੁਹਿੰਮ ਅਕਾਊਂਟ ਰਾਹੀਂ ਰੋਜ਼ਾਨਾ ਔਸਤਨ 14 ਪੋਸਟ ਆਪਣੇ 2 ਕਰੋੜ 80 ਲੱਖ ਫਾਲੋਅਰਜ਼ ਨੂੰ ਭੇਜਦੇ ਹਨ, ਜਦਕਿ ਬਿਡੇਨ ਦੇ ਸਿਰਫ 20 ਲੱਖ ਫਾਲੋਅਰਜ਼ ਹਨ। ਇਸੇ ਤਰ੍ਹਾਂ, ਬਿਡੇਨ ਦੇ ਮੁਕਾਬਲੇ ’ਚ ਟਰੰਪ ਦੀ ਹੋਰ ਸੋਸ਼ਲ ਮੀਡੀਆ ਮੰਚਾਂ ’ਤੇ ਪਹੁੰਚ ਅਤੇ ਫਾਲੋਅਰ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਜਿਹੇ ’ਚ ਬਿਡੇਨ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਹੁੰਚ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਟਵੀਟਰ ’ਤੇ ਟਰੰਪ ਦੇ 8.24 ਕਰੋੜ ਅਤੇ ਬਿਡੇਨ ਦੇ 64 ਲੱਖ ਫਾਲੋਅਰਜ਼

ਟਵੀਟਰ ’ਤੇ ਟਰੰਪ ਦੇ 8.24 ਕਰੋੜ ਅਤੇ ਬਿਡੇਨ ਦੇ 64 ਲੱਖ ਫਾਲੋਅਰਜ਼ ਹਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੀਮ ਬਣਾਉਣ ਵਾਲੇ ਅਤੇ ਸਿਆਸੀ ਤੌਰ ’ਤੇ ਪ੍ਰਭਾਵਿਤ ਕਰਨ ਵਾਲੇ ਲੋਕਾਂ ਦੀ ਡਿਜੀਟਲ ‘ਫੌਜ’ ਤਿਆਰ ਕਰਨ ’ਚ ਸਾਲਾਂ ਲਗਾਏ ਹਨ। ਇਹ ਲੋਕ ਟਰੰਪ ਚੋਣ ਪ੍ਰਚਾਰ ਮੁਹਿੰਮ ਦੇ ਸੁਨੇਹਿਆਂ ਨੂੰ ਰੋਜ਼ਾਨਾ ਸੈਂਕੜੇ ਰੀ-ਟਵੀਟ ਕਰਦੇ ਹਨ। ਗੂਗਲ ਅਤੇ ਯੂਟਿਊਬ ’ਤੇ ਟਰੱਪ ਬਿਡੇਨ ਦੇ ਮੁਕਾਬਲੇ ਤਿਗੁਣਾ ਪੈਸਾ ਖਰਚ ਕਰ ਰਹੇ ਹਨ। ਬਿਡੇਨ ਅਤੇ ਉਨ੍ਹਾਂ ਦੇ ਸਹਿਯੋਗੀ ਆਪਣਾ ਸੋਸ਼ਲ ਮੀਡੀਆ ਬਲ ਤਿਆਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਜੂਨ ’ਚ ਪਹਿਲੀ ਵਾਰ ਅਜਿਹਾ ਹੋਇਆ, ਜਦੋਂ ਬਿਡੇਨ ਨੇ ਫੇਸਬੁੱਕ ’ਤੇ ਵਿਗਿਆਪਨ ਲਈ ਟਰੰਪ ਦੀ ਤੁਲਨਾ ’ਚ ਜ਼ਿਆਦਾ ਰਕਮ ਖਰਚ ਕੀਤੀ।


author

Lalita Mam

Content Editor

Related News