ਤਾਂ ਇਸ ਕਾਰਨ ਚੀਨ ਦੇ ਰੀਅਲ ਅਸਟੇਟ ਸੈਕਟਰ ਨੂੰ ਕਰਨਾ ਪੈ ਰਿਹਾ 'ਗੰਭੀਰ ਸੰਕਟ' ਦਾ ਸਾਹਮਣਾ

Sunday, Jul 21, 2024 - 05:05 PM (IST)

ਤਾਂ ਇਸ ਕਾਰਨ ਚੀਨ ਦੇ ਰੀਅਲ ਅਸਟੇਟ ਸੈਕਟਰ ਨੂੰ ਕਰਨਾ ਪੈ ਰਿਹਾ 'ਗੰਭੀਰ ਸੰਕਟ' ਦਾ ਸਾਹਮਣਾ

ਬੀਜਿੰਗ (ਚੀਨ) : ਚੀਨੀ ਕਮਿਊਨਿਸਟ ਪਾਰਟੀ ਦਾ ਤੀਜਾ ਪਲੇਨਮ ਇਸ ਹਫ਼ਤੇ ਦੇਸ਼ ਦੇ ਬਿਮਾਰ ਰੀਅਲ ਅਸਟੇਟ ਸੈਕਟਰ ਨੂੰ ਕੋਈ ਰਾਹਤ ਪ੍ਰਦਾਨ ਕੀਤੇ ਬਿਨਾਂ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਰਿਅਲ ਸੈਕਟਰ ਦੀ ਵੱਡੀ ਸਮੱਸਿਆ ਕੰਟਰੈਕਟਡ ਵਿਕਰੀ ਵਿੱਚ ਗਿਰਾਵਟ ਹੈ।  ਇਕਰਾਰਨਾਮੇ ਵਾਲੀਆਂ ਵਿਕਰੀਆਂ ਮਾਲੀਏ ਦਾ ਵੱਡਾ ਸਰੋਤ ਹਨ ਜੋ ਡਿਵੈਲਪਰਾਂ ਨੂੰ ਆਪਣੇ ਪ੍ਰੋਜੈਕਟਾਂ ਲਈ ਫੰਡ ਮੁਹੱਈਆ ਕਰਵਾਉਂਦੀਆਂ ਹਨ। ਇਹ ਫੰਡ ਹੀ ਮੌਜੂਦਾ ਬਾਜ਼ਾਰ ਵਿੱਚ ਵਧ ਰਹੇ ਕਰਜ਼ੇ ਦਾ ਭੁਗਤਾਨ ਕਰਨ ਲਈ ਜ਼ਰੂਰੀ ਸਰੋਤ ਹੈ।

2021 ਵਿੱਚ, ਉਦਯੋਗ ਦੇ 19 ਪ੍ਰਮੁੱਖ-ਸੂਚੀਬੱਧ ਡਿਵੈਲਪਰਾਂ ਨੇ ਮੌਜੂਦਾ ਐਕਸਚੇਂਜ ਦਰ 'ਤੇ 100 ਬਿਲੀਅਨ ਯੂਆਨ (13.8 ਬਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦੀ ਇਕਰਾਰਨਾਮੇ ਵਾਲੀ ਵਿਕਰੀ ਪ੍ਰਾਪਤ ਕੀਤੀ। ਚੀਨ ਦਾ ਐਵਰਗ੍ਰੇਂਡ ਗਰੁੱਪ ਜੋ ਹੁਣ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਸਮੇਂ ਸੂਚੀ ਵਿੱਚ ਸਭ ਤੋਂ ਉੱਪਰ ਸੀ। ਪਰ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਇਹ 100 ਬਿਲੀਅਨ ਯੂਆਨ ਕਲੱਬ 19 ਤੋਂ ਸੁੰਗੜ ਕੇ ਸਿਰਫ਼ ਪੰਜ ਮੈਂਬਰ ਰਹਿ ਗਿਆ ਹੈ। ਇਸ ਵਿਚ ਸਾਰੇ ਜਾਂ ਤਾਂ ਸਰਕਾਰੀ ਮਾਲਕੀ ਵਾਲੇ ਹਨ ਜਾਂ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਹਨ। 

ਪੋਲੀ ਡਿਵੈਲਪਮੈਂਟਸ ਐਂਡ ਹੋਲਡਿੰਗਜ਼ ਗਰੁੱਪ ਜਿਹੜਾ ਇੱਕ ਫੌਜੀ ਪਿਛੋਕੜ ਵਾਲਾ ਇੱਕ ਸਰਕਾਰੀ ਮਾਲਕੀ ਵਾਲਾ ਡਿਵੈਲਪਰ ਹੈ। ਇਸ ਦੇ ਕੋਲ ਹੁਣ ਇਕਰਾਰਨਾਮਾ ਵਿਕਰੀ ਵਿਚ 173 ਬਿਲੀਅਨ ਯੂਆਨ ਹਨ। 

ਇਸ ਤੋਂ ਬਾਅਦ ਚਾਈਨਾ ਓਵਰਸੀਜ਼ ਲੈਂਡ ਐਂਡ ਇਨਵੈਸਟਮੈਂਟ (COLI), ਚਾਈਨਾ ਸਟੇਟ ਕੰਸਟ੍ਰਕਸ਼ਨ ਇੰਜਨੀਅਰਿੰਗ ਕਾਰਪੋਰੇਸ਼ਨ (ਸੀਐਸਸੀਈਸੀ) ਦੀ ਇਕਾਈ ਹੈ ਇਸ ਕੋਲ 148 ਬਿਲੀਅਨ ਯੂਆਨ ਹਨ।

ਨਿਕੇਈ ਏਸ਼ੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵੇਂ ਸਿੱਧੇ ਤੌਰ 'ਤੇ ਚੀਨੀ ਸਰਕਾਰ ਦੁਆਰਾ ਮਲਕੀਅਤ ਅਤੇ ਨਿਯੰਤਰਿਤ ਹਨ। ਚੋਟੀ ਦੇ ਪੰਜਾਂ ਵਿੱਚੋਂ, ਤੀਜੇ ਨੰਬਰ 'ਤੇ ਰਹੇ ਚੀਨ ਵੈਂਕੇ ਨੂੰ ਸਰਕਾਰੀ ਮਾਲਕੀ ਵਾਲਾ ਨਹੀਂ ਮੰਨਿਆ ਜਾਂਦਾ ਹੈ ਪਰ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਹੈ, ਕਿਉਂਕਿ ਇਸਦਾ ਚੋਟੀ ਦਾ ਸ਼ੇਅਰਧਾਰਕ ਸ਼ੇਨਜ਼ੇਨ ਮੈਟਰੋ ਹੈ, ਜਿਸਦੀ ਸਥਾਨਕ ਸਰਕਾਰ ਦੁਆਰਾ ਨਿਯੰਤਰਿਤ ਇਕਾਈ ਵਿੱਚ 27 ਪ੍ਰਤੀਸ਼ਤ ਹਿੱਸੇਦਾਰੀ ਹੈ।

ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗੁਓਜਿਨ ਮਿੰਟੂਈ ਵਜੋਂ ਜਾਣਿਆ ਜਾਂਦਾ ਇੱਕ ਵਰਤਾਰਾ, ਜਿਸਦਾ ਅਰਥ ਹੈ "ਨਿੱਜੀ ਖੇਤਰ ਦੇ ਪਿੱਛੇ ਹਟਣ ਨਾਲ ਦੇਸ਼ ਅੱਗੇ ਵਧਦਾ ਹੈ"। ਚੀਨ ਦੇ ਰੀਅਲ ਅਸਟੇਟ ਸੈਕਟਰ ਵਿੱਚ ਇਹੀ ਖੇਡ ਚਲ ਰਹੀ ਹੈ ਅਤੇ ਸਰਕਾਰ ਹਰ ਕੰਪਨੀ ਨਾਲ ਕਿਸੇ ਨਾ ਕਿਸੇ ਤਰੀਕੇ ਜੁੜੀ ਹੋਈ ਹੈ। ਸਰਕਾਰ ਦੁਆਰਾ ਪ੍ਰਦਾਨ ਕੀਤੀ ਭਰੋਸੇਯੋਗਤਾ ਅਤੇ ਸਥਿਰਤਾ ਕੁਝ ਕੰਪਨੀਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰ ਰਹੀ ਹੈ। 


author

Harinder Kaur

Content Editor

Related News