ਕ੍ਰਿਸਮਸ ਦੇ ਮੌਕੇ ''ਤੇ ਸਵੀਡਨ ''ਚ ਬਣਾਇਆ ਗਿਆ ਬਰਫ ਦਾ ਹੋਟਲ (ਤਸਵੀਰਾਂ)

Friday, Dec 22, 2017 - 02:29 PM (IST)

ਸਟਾਕਹੋਲਮ (ਬਿਊਰੋ)— ਸਰਦੀ ਦੇ ਇਸ ਮੌਸਮ ਵਿਚ ਜਿੱਥੇ ਲੋਕ ਖੁਦ ਨੂੰ ਠੰਡ ਤੋਂ ਬਚਾਉਣ ਦੇ ਤਰੀਕੇ ਲੱਭਦੇ ਹਨ। ਉੱਥੇ ਸਵੀਡਨ ਦੇ ਲੈਪਲੈਂਡ ਵਿਚ ਇਕ ਅਜਿਹਾ ਹੋਟਲ ਸ਼ੁਰੂ ਹੋਇਆ ਹੈ, ਜੋ ਪੂਰੀ ਤਰ੍ਹਾਂ ਬਰਫ ਦਾ ਬਣਿਆ ਹੈ। ਇਸ ਦੇ ਇਮਾਰਤੀ ਢਾਂਚੇ ਤੋਂ ਲੈ ਕੇ ਬੈੱਡ ਤੱਕ ਹਰ ਚੀਜ਼ ਬਰਫ ਨਾਲ ਬਣਾਈ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਬਰਫੀਲੇ ਹੋਟਲ ਵਿਚ ਲੋਕ ਰਾਤ ਗੁਜਾਰਨ ਆਉਂਦੇ ਹਨ।
-8 ਡਿਗਰੀ ਤੱਕ ਹੈ ਬੈੱਡਰੂਮ ਦਾ ਤਾਪਮਾਨ
ਇਸ ਹੋਟਲ ਵਿਚ ਅੰਦਰ ਦਾ ਤਾਪਮਾਨ -5 ਤੋਂ -8 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਸ ਸਥਿਤੀ ਵਿਚ ਬਰਫ ਦੇ ਬਣੇ ਬੈੱਡਰੂਮ ਵਿਚ ਸਿਰਫ ਸਲੀਪ ਮੈਟ ਵਿੱਛੀ ਹੁੰਦੀ ਹੈ। ਇਸ ਦੇ ਬਾਵਜੂਦ ਇਹ ਹੋਟਲ ਲੋਕਾਂ ਨੂੰ ਬਹੁਤ ਪੰਸਦ ਆ ਰਿਹਾ ਹੈ।
ਇੱਥੇ ਲੱਗਭਗ 35 ਵੀ. ਆਈ. ਪੀ. ਸੂਈਟਸ ਹਨ, ਜਿਨ੍ਹਾਂ ਦਾ ਅੰਦਰੂਨੀ ਡਿਜ਼ਾਈਨ ਦੁਨੀਆ ਦੇ ਕਈ ਮਸ਼ਹੂਰ ਟੂਰਿਸਟ ਸਪੋਟਸ ਮੁਤਾਬਕ ਕੀਤਾ ਗਿਆ ਹੈ। ਇਨ੍ਹਾਂ ਨੂੰ ਮਹਿਮਾਨ ਆਪਣੀ ਪਸੰਦ ਮੁਤਾਬਕ ਚੁਣਦੇ ਹਨ। 35 ਸੂਈਟਸ ਦੇ ਇਲਾਵਾ ਇੱਥੇ ਪਾਰਟੀ ਲਈ ਆਈਸ ਸੈਰੇਮਨੀ ਹਾਲ ਅਤੇ ਬੱਚਿਆਂ ਲਈ ਕ੍ਰਿਏਟਿਵ ਜੋਨ ਹੈ।
ਕੀਤੀ ਗਈ ਇੰਨੀ ਬਰਫ ਦੀ ਵਰਤੋਂ
ਇਸ ਹੋਟਲ ਨੂੰ ਬਣਾਉਣ ਲਈ 30000 ਕਿਊਬਿਕ ਮੀਟਰ ਬਰਫ ਦੀ ਵਰਤੋਂ ਕੀਤੀ ਗਈ ਹੈ ਅਤੇ ਕਲਾਕਾਰੀ ਲਈ ਇਸ ਦੇ ਅੰਦਰ 500 ਟਨ ਕ੍ਰਿਸਟਲ ਕਲੀਅਰ ਬਰਫ ਅਤੇ 1000 ਹੈਂਡ ਪਾਲਸ਼ ਕ੍ਰਿਸਟਲ ਦੀ ਵਰਤੋਂ ਹੋਈ ਹੈ। 
ਹਰ ਸਾਲ ਪਿਘਲ ਜਾਂਦਾ ਹੈ ਇਹ ਹੋਟਲ
ਇਸ ਹੋਟਲ ਨੂੰ ਹਰ ਸਾਲ ਕ੍ਰਿਸਮਸ ਦੇ ਮੌਕੇ 'ਤੇ ਬਣਾਇਆ ਜਾਂਦਾ ਹੈ ਅਤੇ ਗਰਮੀਆਂ ਸ਼ੁਰੂ ਹੁੰਦੇ ਹੀ ਇਹ ਹੋਟਲ ਪਿਘਲ ਕੇ ਮੌਜੂਦ ਟੋਰਨੇ ਨਦੀ ਵਿਚ ਮਿਲ ਜਾਂਦਾ ਹੈ। ਇੱਥੇ ਠਹਿਰਣ ਲਈ ਮਹਿਮਾਨਾਂ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਪ੍ਰਤੀ ਵਿਅਕਤੀ ਦੇਣੇ ਪੈਂਦੇ ਹਨ।


Related News