ਬ੍ਰਾਜ਼ੀਲ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਪੰਜ ਲੋਕਾਂ ਦੀ ਮੌਤ

01/29/2024 11:20:43 AM

ਸਾਓ ਪਾਓਲੋ (ਯੂ. ਐੱਨ. ਆਈ.): ਦੱਖਣੀ-ਪੂਰਬੀ ਬ੍ਰਾਜ਼ੀਲ ਵਿਚ ਮਿਨਾਸ ਗੇਰੇਸ ਰਾਜ ਦੇ ਇਕ ਪੇਂਡੂ ਖੇਤਰ ਇਤਾਪੇਵਾ ਵਿਚ ਐਤਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਫਾਇਰ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਦੀਆਂ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਵਿੱਚ ਦੋ ਹੋਰ ਲੋਕ ਵੀ ਸਵਾਰ ਸਨ, ਪਰ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਦੱਖਣੀ ਸੂਡਾਨ ਦੇ ਖੇਤਰ ਅਬੇਈ 'ਚ ਝੜਪਾਂ, ਮਾਰੇ ਗਏ 52 ਲੋਕ 

ਚਸ਼ਮਦੀਦਾਂ ਨੇ ਬ੍ਰਾਜ਼ੀਲ ਦੇ ਗਲੋਬੋ ਨਿਊਜ਼ ਨੈੱਟਵਰਕ ਨੂੰ ਦੱਸਿਆ ਕਿ ਜਹਾਜ਼ ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਹਵਾ 'ਚ ਵਿਸਫੋਟ ਹੋ ਗਿਆ। ਨਿਵਾਸੀਆਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਵਾਪਰਿਆ ਅਤੇ ਉਸ ਸਮੇਂ ਇਲਾਕੇ 'ਚ ਮੀਂਹ ਅਤੇ ਹਨੇਰੀ ਨਾਲ ਤੂਫਾਨ ਆਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


Vandana

Content Editor

Related News