ਆਸਟ੍ਰੇਲੀਆ : ਸਕਾਈਡਾਈਵਿੰਗ ਮੁਕਾਬਲੇ ਦੌਰਾਨ ਨੌਜਵਾਨ ਦੀ ਮੌਤ
Monday, Mar 15, 2021 - 03:36 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸਕਾਈਡਾਈਵਿੰਗ ਮੁਕਾਬਲੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਪੈਰਾਸ਼ੂਟ ਠੀਕ ਢੰਗ ਨਾਲ ਖੁੱਲ੍ਹ ਨਹੀਂ ਸਕਿਆ ਸੀ ਭਾਵੇਂਕਿ ਨੌਜਵਾਨ ਕਾਫੀ ਅਨੁਭਵੀ ਸਕਾਈਡਾਈਵਰ ਸੀ। ਐਤਵਾਰ ਨੂੰ ਵਰਚੁਅਲ ਨੈਸ਼ਨਲ ਸਕਾਈਡਾਈਵਿੰਗ ਮੁਕਾਬਲੇ ਦੌਰਾਨ ਇਹ ਹਾਦਸਾ ਵਾਪਰਿਆ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੇ ਜੂਰਿਯਨ ਬੇਅ ਵਿਚ ਨੌਜਵਾਨ ਸਕਾਈਡਾਈਵਿੰਗ ਮੁਕਾਬਲੇ ਵਿਚ ਹਿੱਸਾ ਲੈ ਰਿਹਾ ਸੀ। ਸੋਲੋ ਵਿੰਗਸੂਟ ਪ੍ਰਦਰਸ਼ਨ ਦੌਰਾਨ ਜਦੋਂ ਉਸ ਨੇ ਉੱਚਾਈ ਤੋਂ ਛਾਲ ਮਾਰੀ ਤਾਂ ਉਸ ਦਾ ਪੈਰਾਸ਼ੂਟ ਖੁੱਲ੍ਹ ਨਹੀਂ ਪਾਇਆ। ਘਟਨਾ ਦੇ ਤੁਰੰਤ ਬਾਅਦ ਐਮਰਜੈਂਸੀ ਟੀਮ ਨੌਜਵਾਨ ਨੇੜੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਨਾਬਾਲਗ ਦੀ ਪੁਲਸ ਹਿਰਾਸਤ 'ਚ ਮੌਤ
ਮ੍ਰਿਤਕ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਹਾਦਸੇ ਦਾ ਸ਼ਿਕਾਰ ਨੌਜਵਾਨ ਕਾਫੀ ਅਨੁਭਵੀ ਸੀ ਅਤੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕਾ ਸੀ। ਸਕਾਈਡਾਈਵ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ। ਉੱਥੇ ਆਸਟ੍ਰੇਲੀਆ ਦੀ ਸਿਵਲ ਐਵੀਏਸ਼ਨ ਸੇਫਟੀ ਅਥਾਰਿਟੀ (CASA) ਅਤੇ ਆਸਟ੍ਰੇਲੀਅਨ ਪੈਰਾਸ਼ੂਟ ਫੈਡਰੇਸ਼ਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾਵੇਗੀ ਕਿ ਉਹ ਕਿਹੜੇ ਕਾਰਨਾਂ ਸਨ ਜਿਹਨਾਂ ਨਾਲ ਪੈਰਾਸ਼ੂਟ ਵਿਚ ਖਰਾਬੀ ਆਈ। ਪੁਲਸ ਵੀ ਘਟਨਾ ਸੰਬੰਧੀ ਰਿਪੋਰਟ ਤਿਆਰ ਕਰ ਰਹੀ ਹੈ।