ਰੂਸ: ਵੱਖ-ਵੱਖ ਘਰਾਂ ''ਚ ਅੱਗ ਲੱਗਣ ਕਾਰਨ 6 ਬੱਚਿਆਂ ਸਣੇ 10 ਦੀ ਮੌਤ

12/16/2018 6:24:02 PM

ਮਾਸਕੋ— ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਘਰਾਂ 'ਚ ਲੱਗੀ ਅੱਗ ਦੀਆਂ ਘਟਨਾਵਾਂ 'ਚ ਐਤਵਾਰ ਨੂੰ 6 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ। ਰੂਸੀ ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਰਿਆ ਨੋਵੋਸਤੀ ਪੱਤਰਕਾਰ ਏਜੰਸੀ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਦੱਖਣ ਉਰਲ ਪਰਬਤੀ ਖੇਤਰ ਗੇਬਾਸ਼ਕੋਤੋਂਸਤਾਨ ਪਿੰਡ 'ਚ ਇਕ ਘਰ 'ਚ ਲੱਗੀ ਅੱਗ ਦੀ ਘਟਨਾ 'ਚ ਘੱਟ ਤੋਂ ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਬੱਚਿਆਂ 'ਚੋਂ ਇਕ ਦੀ ਉਮਰ ਦੋ ਸਾਲ ਸੀ ਤੇ ਦੋ ਦੀ ਉਮਰ ਚਾਰ ਸਾਲ ਸੀ। ਘਟਨਾ ਵੇਲੇ ਤਿੰਨੋਂ ਘਰ 'ਚ ਇਕੱਲੇ ਸਨ।

ਇਕ ਹੋਰ ਪੱਤਰਕਾਰ ਏਜੰਸੀ ਨੇ ਖਬਰ ਦਿੱਤੀ ਕਿ ਦੱਖਣੀ ਸਰਾਤੋਵ ਖੇਤਰ ਦੇ ਕ੍ਰਾਸਨੀ ਕੁਟ ਪਿੰਡ 'ਚ ਐਤਵਾਰ ਨੂੰ ਇਕ ਘਰ 'ਚ ਅੱਗ ਲੱਗਣ ਦੀ ਘਟਨਾ 'ਚ ਦੋ ਹੋਰ ਬੱਚਿਆਂ ਦੀ ਮੌਤ ਹੋ ਗਈ। ਕੇਂਦਰੀ ਰੂਸ 'ਚ ਸਥਿਤ ਇਕ ਗਣਰਾਜ ਤਾਤਰਸਤਾਨ ਦੇ ਐਮਰਜੰਸੀ ਸਥਿਤੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਕਜਾਨ ਸ਼ਹਿਰ 'ਚ ਐਤਵਾਰ ਨੂੰ ਇਕ ਘਰ 'ਚ ਅੱਗ ਲੱਗਣ ਕਾਰਨ ਇਕ ਬੱਚੇ ਤੇ ਦੋ ਹੋਰਾਂ ਦੀ ਮੌਤ ਹੋ ਗਈ। ਰਿਆ ਨੋਵੋਸਤੀ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਮਾਸਕੋ 'ਚ ਐਤਵਾਰ ਨੂੰ ਅੱਗ ਲੱਗਣ ਕਾਰਨ ਦੋ ਬਾਲਗਾਂ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੇ ਵੀ ਜ਼ਖਮੀ ਹੋ ਗਏ।


Baljit Singh

Content Editor

Related News