ਸ਼ੱਕੀ ਹਾਲਾਤ ’ਚ ਅੱਗ ਕਾਰਨ ਬੁਰੀ ਤਰ੍ਹਾਂ ਸੜੀ 2 ਮਾਸੂਮ ਬੱਚਿਆਂ ਦੀ ਮਾਂ, ਸੱਸ 'ਤੇ ਲੱਗੇ ਮਾਰਨ ਦੇ ਦੋਸ਼

Monday, May 20, 2024 - 05:10 PM (IST)

ਸ਼ੱਕੀ ਹਾਲਾਤ ’ਚ ਅੱਗ ਕਾਰਨ ਬੁਰੀ ਤਰ੍ਹਾਂ ਸੜੀ 2 ਮਾਸੂਮ ਬੱਚਿਆਂ ਦੀ ਮਾਂ, ਸੱਸ 'ਤੇ ਲੱਗੇ ਮਾਰਨ ਦੇ ਦੋਸ਼

ਅਬੋਹਰ (ਸੁਨੀਲ) – ਅਬੋਹਰ-ਹਿੰਦੂਮਲਕੋਟ ਰੋਡ ’ਤੇ ਸਥਿਤ ਪਿੰਡ ਕਿੱਲਿਆਂਵਾਲੀ ਦੇ ਰੇਲਵੇ ਕੁਆਟਰਾਂ ’ਚ ਰਹਿਣ ਵਾਲੀ 26 ਸਾਲਾ ਵਿਆਹੁਤਾ ਔਰਤ ਦੇ ਸ਼ੱਕੀ ਹਾਲਾਤ ’ਚ ਅੱਗ ਲੱਗਣ ਕਾਰਨ 90 ਫ਼ੀਸਦੀ ਸੜ ਜਾਣ ਦੀ ਸੂਚਨਾ ਮਿਲੀ ਹੈ। ਔਰਤ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰ ਕੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਪੀੜਤ ਮਮਤਾ ਪਤਨੀ ਮਨੀਸ਼ ਕੁਮਾਰ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਸ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਹਨ। ਉਸ ਦਾ ਸਹੁਰਾ ਮਹਾਵੀਰ ਰੇਲਵੇ ਮੁਲਾਜ਼ਮ ਹੈ। ਇਸ ਲਈ ਉਹ ਆਪਣੇ ਸਹੁਰੇ ਕੋਲ ਕਿੱਲਿਆਂਵਾਲੀ ਰੇਲਵੇ ਕੁਆਟਰਾਂ ਵਿਚ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ। ਜਦੋਂ ਕਿ ਉਸ ਦਾ ਪਤੀ ਪਿਛਲੇ 2 ਸਾਲਾਂ ਤੋਂ ਦੁਬਈ ਵਿਚ ਰਹਿ ਰਿਹਾ ਹੈ। ਮਮਤਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨੂੰ ਝਿੜਕ ਰਹੀ ਸੀ ਤਾਂ ਉਸ ਦੇ ਸਹੁਰੇ ਮਹਾਵੀਰ ਨੇ ਉਸ ਦੀ ਕੁੱਟਮਾਰ ਕੀਤੀ। 

ਇਹ ਵੀ ਪੜ੍ਹੋ - ਚਿੱਟੇ ਦੇ ਨਸ਼ੇ ਕਾਰਨ ਉਜੜਿਆ ਹੱਸਦਾ ਵੱਸਦਾ ਘਰ, 2 ਬੱਚਿਆਂ ਦੇ ਪਿਓ ਦੀ ਹੋਈ ਮੌਤ, ਪਿਆ ਚੀਕ-ਚਿਹਾੜਾ

ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਚਾਇਆ। ਇਸ ਤੋਂ ਬਾਅਦ ਜਦੋਂ ਉਸ ਦਾ ਸਹੁਰਾ ਡਿਊਟੀ ’ਤੇ ਚਲਾ ਗਿਆ ਤਾਂ ਉਸ ਦੀ ਸੱਸ ਨੇ ਉਸ ਨੂੰ ਕਮਰੇ ’ਚ ਬੰਦ ਕਰ ਕੇ ਅੱਗ ਲਗਾ ਦਿੱਤੀ ਅਤੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ। ਹਸਪਤਾਲ ’ਚ ਮੌਜੂਦ ਉਸ ਦੇ ਸਹੁਰੇ ਮਹਾਵੀਰ ਅਤੇ ਸੱਸ ਕਮਲੇਸ਼ ਨੇ ਮਮਤਾ ਦੇ ਬਿਆਨਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਮਮਤਾ ਆਪਣੇ ਬੱਚਿਆਂ ਨੂੰ ਝਿੜਕ ਰਹੀ ਸੀ। ਇਸ ਲਈ ਅਸੀਂ ਉਸ ਨੂੰ ਝਿੜਕਿਆ ਪਰ ਉਸ ਨੇ ਕਮਰੇ ’ਚ ਆਪਣੇ ਆਪ ਨੂੰ ਬੰਦ ਕਰ ਕੇ ਅੱਗ ਲਗਾ ਲਈ। 

ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ

ਇਸ ਘਟਨਾ ਤੋਂ ਬਾਅਦ ਉਹ ਹੀ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲੈ ਕੇ ਆਏ ਹਨ। ਉਹਨਾਂ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਉਹ 90 ਫ਼ੀਸਦੀ ਸੜ ਚੁੱਕੀ ਹੈ। ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News