ਸਾਵਧਾਨ! ਜ਼ਿਆਦਾ ਬੈਠਣਾ ''ਦਿਲ'' ਲਈ ਠੀਕ ਨਹੀਂ, ਡਾਇਬਟੀਜ਼ ਦਾ ਵੀ ਖਤਰਾ

06/03/2019 5:44:46 PM

ਕੈਲੇਫੋਰਨੀਆ (ਏਜੰਸੀਆਂ)— ਜੇ ਤੁਸੀਂ ਆਫਿਸ 'ਚ ਘੰਟਿਆਂਬੱਧੀ ਕੁਰਸੀ 'ਤੇ ਬੈਠੇ ਰਹਿੰਦੇ ਹੋ ਤਾਂ ਸਾਵਧਾਨ ਹੋ ਜਾਓ। ਘਰ 'ਚ ਰੋਜ਼ਾਨਾ ਟੀ.ਵੀ., ਸਮਾਰਟਫੋਨ ਅਤੇ ਕੰਪਿਊਟਰ ਦੀ ਸਕ੍ਰੀਨ ਨਾਲ ਚਿਪਕੇ ਰਹਿਣਾ ਵੀ ਤੁਹਾਡੀ ਸਿਹਤ ਲਈ ਖਤਰਨਾਕ ਹੈ। ਅਮਰੀਕਾ ਸਥਿਤ ਮੇਓ ਕਲੀਨਿਕ ਦੇ ਇਕ ਅਧਿਐਨ 'ਚ ਸਰੀਰਕ ਗੈਰ-ਸਰਗਰਮੀ ਨੂੰ ਸਿਗਰਟਨੋਸ਼ੀ ਜਿੰਨਾ ਨੁਕਸਾਨਦਾਇਕ ਕਰਾਰ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਲੋਕ ਤੁਰਨ-ਫਿਰਨ ਅਤੇ ਕਸਰਤ ਕਰਨ ਦਾ ਸਮਾਂ ਵਧਾ ਕੇ ਮੋਢੇ, ਪਿੱਠ ਅਤੇ ਕਮਰ ਦਰਦ ਦੀ ਸਮੱਸਿਆ ਤੋਂ ਲੈ ਕੇ ਟਾਈਪ-2 ਡਾਇਬਟੀਜ਼, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਜਾਨਲੇਵਾ ਬੀਮਾਰੀਆਂ ਨਾਲ ਮੌਤ ਦਾ ਖਤਰਾ ਘਟਾ ਸਕਦੇ ਹਨ। ਦਿਨ ਭਰ ਬੈਠੇ ਜਾਂ ਲੇਟੇ ਰਹਿਣ ਦੀ ਆਦਤ ਯਾਦਦਾਸ਼ਤ ਅਤੇ ਤਰਕ ਸ਼ਕਤੀ ਲਈ ਵੀ ਖਤਰਨਾਕ ਪਾਈ ਗਈ ਹੈ।

ਦਿਲ ਦੀ ਦੁਸ਼ਮਣ
ਫਰਵਰੀ 2019 'ਚ ਜਾਰੀ ਕੈਲੇਫੋਰਨੀਆ ਯੂਨੀਵਰਸਿਟੀ ਦੇ ਅਧਿਐਨ 'ਚ ਦੇਖਿਆ ਗਿਆ ਸੀ ਕਿ ਸਰੀਰਕ ਗੈਰ-ਸਰਗਰਮੀ ਨਾ ਸਿਰਫ ਦਿਲ 'ਚ ਖੂਨ ਦਾ ਪ੍ਰਵਾਹ ਘਟਾਉਂਦੀ ਹੈ ਸਗੋਂ ਧਮਣੀਆਂ ਦੀ ਰੱਖਿਆ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਵੀ ਨਸ਼ਟ ਕਰਦੀ ਹੈ। ਇਨਸਾਨ ਬੈਠਣ ਦੇ ਸਮੇਂ 'ਚ ਇਕ ਘੰਟੇ ਦੀ ਕਟੌਤੀ ਕਰ ਕੇ ਦਿਲ ਦੇ ਰੋਗ ਦਾ ਖਤਰਾ 26 ਫੀਸਦੀ ਤੱਕ ਘਟਾ ਸਕਦਾ ਹੈ।

ਬਲੱਡ ਸ਼ੂਗਰ 'ਚ ਵਾਧਾ
ਮੈਕਮਾਸਟਰ ਯੂਨੀਵਰਸਿਟੀ ਦੇ ਅਧਿਐਨ 'ਚ ਦੇਖਿਆ ਗਿਆ ਸੀ ਕਿ ਲਗਾਤਾਰ ਦੋ ਹਫਤੇ ਤੱਕ 1000 ਤੋਂ ਘੱਟ ਕਦਮ ਚੱਲਣ 'ਤੇ ਇੰਸੁਲਿਨ ਦੇ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋਣ ਲੱਗਦੀ ਹੈ। ਇਸ ਨਾਲ ਸਰੀਰ 'ਚ ਪਹੁੰਚਣ ਵਾਲੀ ਸ਼ੂਗਰ ਊਰਜਾ 'ਚ ਨਹੀਂ ਬਦਲਦੀ ਅਤੇ ਵਿਅਕਤੀ ਡਾਇਬਟੀਜ਼ ਦਾ ਸ਼ਿਕਾਰ ਹੋ ਜਾਂਦਾ ਹੈ।

ਯਾਦਦਾਸ਼ਤ ਨੂੰ ਖਤਰਾ
ਅਗਸਤ 2018 ਦੀ ਕੈਲੋਫੋਰਨੀਆ ਯੂਨੀਵਰਸਿਟੀ ਦੇ ਅਧਿਐਨ 'ਚ ਰੋਜ਼ਾਨਾ 10 ਤੋਂ 15 ਘੰਟੇ ਤੱਕ ਸਰੀਰਕ ਰੂਪ ਨਾਲ ਅਸਮਰੱਥ ਰਹਿਣ ਵਾਲੇ ਲੋਕਾਂ ਦੇ ਦਿਮਾਗ ਦਾ 'ਮੀਡੀਅਲ ਟੈਂਪੋਰਲ ਲੋਬ' ਹਿੱਸਾ ਕਾਫੀ ਛੋਟਾ ਪਾਇਆ ਗਿਆ ਸੀ। ਇਹ ਹਿੱਸਾ ਯਾਦਾਂ ਸਾਂਭੀ ਰੱਖਣ ਅਤੇ ਚੀਜ਼ਾ ਸਿਖਾਉਣ ਦੀ ਸਮਰੱਥਾ ਨਿਰਧਾਰਿਤ ਕਰਨ 'ਚ ਅਹਿਮ ਮੰਨਿਆ ਜਾਂਦਾ ਹੈ।


Baljit Singh

Content Editor

Related News