ਸਿੰਗਾਪੁਰ ''ਚ ਭਾਰਤੀ ਮੂਲ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਸਜ਼ਾ ਘਟਾਉਣ ਦੀ ਅਪੀਲ ਨਾਮਨਜ਼ੂਰ

Friday, Nov 12, 2021 - 12:03 AM (IST)

ਸਿੰਗਾਪੁਰ ''ਚ ਭਾਰਤੀ ਮੂਲ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਸਜ਼ਾ ਘਟਾਉਣ ਦੀ ਅਪੀਲ ਨਾਮਨਜ਼ੂਰ

ਸਿੰਗਾਪੁਰ-ਸਿੰਗਾਪੁਰ 'ਚ ਭਾਰਤੀ ਮੂਲ ਦੇ ਇਕ ਸੇਵਾਮੁਕਤ ਅਧਿਕਾਰੀ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਇਕ ਹਫ਼ਤੇ ਦੀ ਜੇਲ੍ਹ ਦੀ ਸਜ਼ਾ ਵਿਰੁੱਧ ਚੋਟੀ ਦੀ ਅਦਾਲਤ 'ਚ ਅਪੀਲ ਹਾਰ ਗਏ ਹਨ। ਉਨ੍ਹਾਂ ਨੇ ਆਪਣੀ ਸੇਵਾਮੁਕਤੀ ਦੇ ਲਾਭਾਂ ਨੂੰ ਬਚਾਉਣ ਲਈ ਜੇਲ੍ਹ ਦੀ ਸਜ਼ਾ ਦੀ ਥਾਂ ਜੁਰਮਾਨਾ ਭਰਨ ਦੀ ਦਲੀਲ ਦਿੱਤੀ ਸੀ। ਸਿੰਗਾਪੁਰ ਫੌਜ ਬਲ ਦੇ ਸੇਵਾਮੁਕਤ ਅਧਿਕਾਰੀ ਐੱਮ ਰਵਿੰਦਰਨ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਇਕ ਹਫ਼ਤੇ ਦੀ ਜੇਲ੍ਹ ਦੀ ਥਾਂ ਜੁਰਮਾਨਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਹੁੰਦੀ ਹੈ ਤਾਂ ਉਹ ਮੇਵਾਮੁਕਤੀ 'ਤੇ 273,694.02 ਸਿੰਗਾਪੁਰ ਡਾਲਰ (1.50 ਕਰੋੜ ਰੁਪਏ) ਦੀ ਰਾਸ਼ੀ ਨਾ ਮਿਲਣ ਵਾਲਾ ਲਾਭ ਗੁਆ ਦੇਣਗੇ।

ਇਹ ਵੀ ਪੜ੍ਹੋ : ਗਲਾਸਗੋ 'ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ 'ਚ

ਦਲੀਲ ਨੂੰ ਖਾਰਿਜ ਕਰਦੇ ਹੋਏ ਸਿੰਗਾਪੁਰ ਦੇ ਚੀਫ਼ ਜਸਟਿਸ ਸੁੰਦਰੇਸ਼ ਮੇਨਨ ਨੇ ਕਿਹਾ ਕਿ ਸਜ਼ਾ ਦਿੱਤੇ ਜਾਂਦੇ ਸਮੇਂ ਇਕ ਅਪਰਾਧੀ ਨੂੰ ਹੋਣ ਵਾਲੇ ਨੁਕਸਾਨ ਦੇ ਨਤੀਜੇ ਨੂੰ ਧਿਆਨ 'ਚ ਨਹੀਂ ਰੱਖਿਆ ਜਾ ਸਕਦਾ। ਭਾਰਤੀ ਮੂਲ ਦੇ ਚੀਫ਼ ਜਸਟਿਸ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਜੇਕਰ ਬਾਹਰੀ ਕਾਰਕਾਂ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਅਪਰਾਧਿਕ ਨਿਆਂ ਪ੍ਰਣਾਲੀ 'ਤੇ ਹਮਲਾ ਹੋ ਸਕਦਾ ਹੈ। ਚੀਫ ਜਸਟਿਸ ਨੇ ਕਿਹਾ ਕਿ ਜੇਕਰ ਅਦਾਲਤ ਕਿਸੇ ਖਾਸ ਸਜ਼ਾ ਦੇ ਕਾਰਨ ਹੋਣ ਵਾਲੇ ਵਿੱਤੀ ਨਤੀਜੇ 'ਤੇ ਧਿਆਨ ਦੇਣ ਲੱਗੇ ਤਾਂ ਇਸ ਦਾ ਨਤੀਜਾ ਕੁਝ ਵਿਅਕਤੀਆਂ ਲ਼ਈ ਜ਼ਿਆਦਾ ਅਨੁਕੂਲ ਵਿਵਹਾਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਅਧਿਕਾਰੀਆਂ ਦੇ ਫੋਨ 'ਚ ਮਿਲਿਆ ਇਜ਼ਰਾਈਲ NSO ਸਪਾਈਵੇਅਰ : ਫਲਸਤੀਨ

ਇਕ ਖਬਰ ਮੁਤਾਬਕ ਹਾਲਾਂਕਿ ਚੀਫ ਜਸਟਿਸ ਨੇ ਮਾਮਲੇ ਦੇ ਤੱਥਾਂ ਦੀ ਤੁਲਨਾ ਬੀਤੇ 'ਚ ਇਸ ਤਰ੍ਹਾਂ ਦੇ ਮਾਮਲਿਆਂ ਦੇ ਤੱਥਾਂ ਨਾਲ ਕਰਨ ਤੋਂ ਬਾਅਦ ਰਵਿੰਦਰਨ ਦੀ ਜੇਲ੍ਹ ਦੀ ਮਿਆਦ ਨੂੰ ਪੰਜ ਦਿਨ ਕਰ ਦਿੱਤਾ। ਰਵਿੰਦਰਨ 9 ਸਤੰਬਰ 2018 ਦੀ ਅੱਧੀ ਰਾਤ ਨੂੰ ਦੋਸਤਾਂ ਨਾਲ ਬੀਅਰ ਪੀਣ ਤੋਂ ਬਾਅਦ ਘਰ ਜਾ ਰਹੇ ਸਨ ਪਰ ਆਪਣੀ ਕਾਰ ਤੋਂ ਕੰਟਰੋਲ ਗੁਆ ਬੈਠੇ। ਕਾਰ ਸੜਕ ਦੇ ਡਿਵਾਈਡਰ 'ਤੇ ਚੜ੍ਹ ਗਈ ਅਤੇ ਰੇਲਿੰਗ ਨਾਲ ਜਾ ਟਕਰਾਈ। ਘਟਨਾ ਵਾਲੀ ਥਾਂ 'ਤੇ ਸਾਹ ਦੀ ਜਾਂਚ 'ਚ ਵੀ ਰਵਿੰਦਰਨ ਦੇ ਨਸ਼ਾ ਕਰਨ ਦੀ ਪੁਸ਼ਟੀ ਹੋਈ ਸੀ। ਰਵਿੰਦਰਨ ਨੇ ਜ਼ਿਲ੍ਹਾ ਅਦਾਲਤ 'ਚ 4,000 ਸਿੰਗਾਪੁਰ ਡਾਲਰ ਜੁਰਮਾਨਾ ਚੁਕਾਉਣ ਦੀ ਇਜਾਜ਼ ਮੰਗਦੇ ਹੋਏ ਦਲੀਲ ਦਿੱਤੀ ਸੀ ਕਿ ਜੇਕਰ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਹੋਈ ਤਾਂ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੇ ਭੱਤੇ ਤੋਂ ਉਹ ਵਾਂਝੇ ਕਰ ਦਿੱਤੇ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News