IS ਨੂੰ ਵਿੱਤੀ ਮਦਦ ਦੇਣ ਵਾਲੇ ਸਿੰਗਾਪੁਰ ਦੇ ਵਿਅਕਤੀ ਨੂੰ ਹੋਈ ਜੇਲ

Tuesday, Jan 14, 2020 - 08:24 PM (IST)

IS ਨੂੰ ਵਿੱਤੀ ਮਦਦ ਦੇਣ ਵਾਲੇ ਸਿੰਗਾਪੁਰ ਦੇ ਵਿਅਕਤੀ ਨੂੰ ਹੋਈ ਜੇਲ

ਸਿੰਗਾਪੁਰ- ਤੁਰਕੀ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੂੰ ਵਿੱਤੀ ਮਦਦ ਪਹੁੰਚਾਉਣ ਵਾਲੇ ਸਿੰਗਾਪੁਰ ਦੇ ਇਕ ਵਿਅਕਤੀ ਨੂੰ ਮੰਗਲਵਾਰ ਨੂੰ 33 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਇਸਰਾਨ ਕਾਸਿਮ (36) ਨੇ 31 ਅਕਤੂਬਰ 2014 ਨੂੰ ਮੁਹੰਮਦ ਅਲਸਈਦ ਅਲਮਿਦਾਨ ਨੂੰ ਤੁਰਕੀ ਵਿਚ 333 ਡਾਲਰ ਭੇਜੇ ਸਨ, ਇਸ ਸਿਲਸਿਲੇ ਵਿਚ ਉਸ ਨੂੰ ਇਸਲਾਮਿਕ ਸਟੇਟ ਦੇ ਪ੍ਰਚਾਰ ਦੇ ਵਿੱਤ ਪੋਸ਼ਣ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ।

ਜ਼ਿਲਾ ਜੱਜ ਸੀਆ ਚੀ ਲਿੰਗ ਨੇ ਕਾਸਿਮ ਨੂੰ ਅਧਿਕਾਰੀਆਂ ਦੇ ਸਾਹਮਣੇ ਦਿੱਤੇ ਬਿਆਨ, ਅਦਾਲਤ ਵਿਚ ਉਸ ਦੇ ਕਬੂਲਨਾਮੇ ਆਦਿ ਦੇ ਆਧਾਰ 'ਤੇ ਦੋਸ਼ੀ ਠਹਿਰਾਇਆ। ਜੱਜ ਨੇ ਕਿਹਾ ਕਿ ਪਹਿਲਾਂ ਉਸ ਨੇ ਦਾਅਵਾ ਕੀਤਾ ਕਿ ਇਹ ਸਿੰਗਾਪੁਰ ਦੇ ਕਾਨੂੰਨ ਅਧੀਨ ਨਹੀਂ ਆਉਂਦਾ ਬਲਕਿ ਸ਼ਰੀਅਤ ਕਾਨੂੰਨ ਦੇ ਅਧੀਨ ਆਉਂਦਾ ਹੈ। ਉਸ ਨੇ ਪੈਸਾ ਦਾਨ ਇਸ ਲਈ ਕਰ ਦਿੱਤਾ ਕਿਉਂਕਿ ਉਸ ਨੂੰ ਲੱਗਿਆ ਕਿ ਇਸ ਨਾਲ ਆਈ.ਐਸ. ਲਈ ਸਮਰਥਨ ਹਾਸਲ ਕਰਨ ਵਿਚ ਮਦਦ ਮਿਲੇਗੀ।


author

Baljit Singh

Content Editor

Related News