ਪਰਿਵਾਰ ''ਤੇ ਬੋਝ ਬਣਨ ਡਰੋਂ ਸਿੰਗਾਪੁਰ ''ਚ ਕੋਰੋਨਾ ਪੀੜਤ ਭਾਰਤੀ ਨੇ ਚੁੱਕਿਆ ਖੌਫ਼ਨਾਕ ਕਦਮ
Thursday, Sep 24, 2020 - 10:17 PM (IST)
ਸਿੰਗਾਪੁਰ- ਸਿੰਗਾਪੁਰ ਵਿਚ ਇਕ ਹਸਪਤਾਲ ਦੀਆਂ ਪੌੜੀਆਂ 'ਤੇ ਭਾਰਤੀ ਨਾਗਰਿਕ ਦੀ ਲਾਸ਼ ਮਿਲੀ ਸੀ ਤੇ ਪੋਸਟਮਾਰਟਮ ਵਿਚ ਪਤਾ ਲੱਗਾ ਹੈ ਕਿ ਉਚਾਈ ਤੋਂ ਡਿਗਣ ਕਾਰਨ ਉਸ ਦੀ ਮੌਤ ਹੋਈ ਹੈ। ਇਹ ਭਾਰਤੀ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦੇ ਬਾਅਦ ਵਿੱਤੀ ਹਾਲਾਤ ਅਤੇ ਪਰਿਵਾਰ ਨੂੰ ਲੈ ਕੇ ਬਹੁਤ ਚਿੰਤਾ ਵਿਚ ਸੀ। ਉਸ ਨੂੰ ਡਰ ਸੀ ਕਿਤੇ ਉਹ ਪਰਿਵਾਰ 'ਤੇ ਬੋਝ ਨਾ ਬਣ ਜਾਵੇ।
ਮੀਡੀਆ ਵਿਚ ਆਈ ਖ਼ਬਰ ਮੁਤਾਬਕ ਏ ਪੇਰਿਆਕਰੂਪਨ ਨਾਮ ਦਾ ਭਾਰਤੀ ਵਿਅਕਤੀ ਕਹੂ ਟੈੱਕ ਹਸਪਤਾਲ ਵਿਚ ਮਰਿਆ ਹੋਇਆ ਮਿਲਿਆ ਸੀ। ਹਸਪਤਾਲ ਦੇ ਡਾਕਟਰ ਨੇ ਅਦਾਲਤ ਨੂੰ ਦੱਸਿਆ ਕਿ 46 ਸਾਲਾ ਨਿਰਮਾਣ ਮਜ਼ਦੂਰ ਭਾਈਚਾਰਕ ਕੇਂਦਰ ਜਾਣ ਦੀ ਤਿਆਰੀ ਕਰ ਰਿਹਾ ਸੀ।
ਕੋਰੋਨਾ ਦਾ ਸ਼ਿਕਾਰ ਹੋਣ ਮਗਰੋਂ ਉਸ ਨੂੰ 19 ਅਪ੍ਰੈਲ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ 23 ਅਪ੍ਰੈਲ ਨੂੰ ਉਹ ਹਸਪਤਾਲ ਦੀਆਂ ਪੌੜੀਆਂ ਉੱਤੇ ਡਿੱਗੇ ਹੋਏ ਮਿਲੇ। ਹੋਰ ਰੋਗੀਆਂ ਨੇ ਦੱਸਿਆ ਸੀ ਕਿ ਉਹ ਸ਼ਾਂਤ ਰਹੇ ਸਨ ਤੇ ਰੋਗੀਆਂ ਨੂੰ ਭੋਜਨ ਵੰਡਣ ਸਮੇਂ ਨਰਸਾਂ ਦੀ ਮਦਦ ਕਰਦੇ ਸਨ। ਫਿਲਹਾਲ ਉਨ੍ਹਾਂ ਦੀ ਮੌਤ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਡਾਕਟਰ ਹੋਂਗ ਨੇ ਕਿਹਾ ਕਿ ਉਹ ਆਪਣੇ ਵਿੱਤੀ ਭਵਿੱਖ ਤੇ ਬੱਚਿਆਂ ਨੂੰ ਲੈ ਕੇ ਚਿੰਤਾ ਵੀ ਸੀ...ਅਜਿਹੀ ਹਾਲਤ ਵਿਚ ਰੋਗੀਆਂ ਵਿਚ ਅਜਿਹੀਆਂ ਚਿੰਤਾਵਾਂ ਆਮ ਹੁੰਦੀਆਂ ਹਨ। ਉਨ੍ਹਾਂ ਨੂੰ ਭਾਈਚਾਰਕ ਕੇਂਦਰ ਲੈ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਪਰ ਉਨ੍ਹਾਂ ਨੇ 23 ਅਪ੍ਰੈਲ ਨੂੰ ਤੜਕੇ 5 ਵਜੇ ਉਨ੍ਹਾਂ ਨੇ ਆਪਣੇ ਵਾਰਡ ਦੇ ਬਾਥਰੂਮ ਕੋਲ 2 ਵੀਡੀਓ ਰਿਕਾਰਡ ਕੀਤੀਆਂ, ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਆਤਮ ਹੱਤਿਆ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪੋਸਟ ਮਾਰਟਮ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਉਚਾਈ ਤੋਂ ਡਿਗਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।