ਵੱਡੀ ਖ਼ਬਰ : ਸਿੰਗਾਪੁਰ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਆਪਣੇ ਦਰਵਾਜ਼ੇ

Saturday, Oct 23, 2021 - 06:32 PM (IST)

ਵੱਡੀ ਖ਼ਬਰ : ਸਿੰਗਾਪੁਰ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਆਪਣੇ ਦਰਵਾਜ਼ੇ

ਇੰਟਰਨੈਸ਼ਨਲ ਡੈਸਕ : ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਸਿੰਗਾਪੁਰ ਨੇ ਸ਼ਨੀਵਾਰ ਐਲਾਨ ਕਰ ਦਿੱਤਾ ਕਿ ਹੁਣ ਦੱਖਣੀ ਏਸ਼ੀਆਈ ਦੇਸ਼ਾਂ ਦੇ ਯਾਤਰੀਆਂ ਲਈ ਉਸ ਦੇ ਦਰਵਾਜ਼ੇ ਖੁੱਲ੍ਹੇ ਹਨ। ਇਨ੍ਹਾਂ ਦੇਸ਼ਾਂ ’ਚ ਭਾਰਤ, ਨੇਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਸ਼ਾਮਿਲ ਹਨ। ਇਕ ਬਿਆਨ ’ਚ ਸਿਹਤ ਮੰਤਰਾਲਾ ਨੇ ਕਿਹਾ ਕਿ ਜੋ ਲੋਕ ਪਿਛਲੇ 14 ਦਿਨਾਂ ਤਕ ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ’ਚ ਰਹੇ ਹਨ, ਉਹ 26 ਅਕਤੂਬਰ 2021 ਤੋਂ ਸਿੰਗਾਪੁਰ ’ਚ ਦਾਖਲ ਹੋ ਸਕਦੇ ਹਨ ਜਾਂ ਇਥੋਂ ਫਲਾਈਟ ਬਦਲ ਸਕਦੇ ਹਨ। ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਪਹਿਲਾਂ ਸਿੰਗਾਪੁਰ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ

ਨਵਾਂ ਐਲਾਨ ਕੋਰੋਨਾ ਦੀ ਤਾਜ਼ਾ ਹਾਲਤ ਦੀ ਸਮੀਖਿਆ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਉੱਚ ਜੋਖ਼ਿਮ ਵਾਲੇ ਖੇਤਰਾਂ ਨੂੰ ਧਿਆਨ ’ਚ ਰੱਖਦਿਆਂ ਬਾਰਡਰ ’ਤੇ ਹੁਣ ਵੀ ਸਖਤ ਨਿਯਮ ਜਾਰੀ ਰਹਿਣਗੇ। ਸਿੰਗਾਪੁਰ ਦੇ ਸਟ੍ਰੇਟ ਟਾਈਮਜ਼ ਨੇ ਸਿਹਤ ਮੰਤਰਾਲਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਪਾਕਿਸਤਾਨ ਤੇ ਸ਼੍ਰੀਲੰਕਾ ਲਈ ਯਾਤਰਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੇਸ਼ਾਂ ’ਚ 14 ਦਿਨਾਂ ਤੱਕ ਰਹਿਣ ਵਾਲੇ ਲੋਕਾਂ ਨੂੰ 26 ਅਕਤੂਬਰ 2021 ਰਾਤ 12 ਵਜੇ ਤੋਂ ਸਿੰਗਾਪੁਰ ’ਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ : ਜਨਮਦਿਨ ਮਨਾਉਣ ਮੈਕਸੀਕੋ ਗਈ ਹਿਮਾਚਲ ਦੀ ਧੀ ਨਾਲ ਵਾਪਰਿਆ ਭਾਣਾ, ਗੋਲ਼ੀ ਲੱਗਣ ਕਾਰਨ ਹੋਈ ਮੌਤ


author

Manoj

Content Editor

Related News