ਸਿੰਗਾਪੁਰ ਨੇ ‘ਟੀਕਾਕਰਨ ਯਾਤਰਾ ਲੇਨ ਯੋਜਨਾ’ ਦਾ 8 ਹੋਰ ਦੇਸ਼ਾਂ ਲਈ ਕੀਤਾ ਵਿਸਥਾਰ

10/09/2021 6:20:33 PM

ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਆਪਣੀ ਟੀਕਾਕਰਨ ਯਾਤਰਾ ਲੇਨ (ਵੀ. ਟੀ. ਐੱਲ.) ਯੋਜਨਾ ਦਾ 19 ਅਕਤੂਬਰ ਤੋਂ 8 ਹੋਰ ਦੇਸ਼ਾਂ ਲਈ ਵਿਸਥਾਰ ਕਰੇਗਾ। ਇਸ ਯੋਜਨਾ ਅਧੀਨ ਕੋਵਿਡ -19 ਰੋਕੂ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੈਣ ਵਾਲੇ ਯਾਤਰੀ ਦੇਸ਼ ’ਚ ਦਾਖਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਖ਼ਬਰਾਂ ’ਚ ਦਿੱਤੀ ਗਈ ਹੈ। ‘ਚੈਨਲ ਨਿਊਜ਼ ਏਸ਼ੀਆ’ ਨੇ ਸਿੰਗਾਪੁਰ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਸੀ. ਏ. ਏ. ਐੱਸ.) ਦੇ ਹਵਾਲੇ ਨਾਲ ਕਿਹਾ ਕਿ ਕੈਨੇਡਾ, ਡੈੱਨਮਾਰਕ, ਫਰਾਂਸ, ਇਟਲੀ, ਨੀਦਰਲੈਂਡਜ਼, ਸਪੇਨ, ਯੂ. ਕੇ. ਅਤੇ ਯੂ. ਐੱਸ. ਦੇ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੈਣ ਵਾਲੇ ਯਾਤਰੀਆਂ ਨੂੰ 19 ਅਕਤੂਬਰ ਤੋਂ ਸਿੰਗਾਪੁਰ ’ਚ ਦਾਖਲਾ ਮਿਲ ਸਕੇਗਾ।

ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਸ਼ਨੀਵਾਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, “ਟੀਕਾਕਰਨ ਯਾਤਰਾ ਲੇਨ ਸਿੰਗਾਪੁਰ  ਅਤੇ ਅੱਠ ਨਵੇਂ ਐਲਾਨਾਂ ਦੇਸ਼ਾਂ ਵਿਚਾਲੇ ਦੋ-ਤਰਫਾ ਯਾਤਰਾ ਨੂੰ ਬਹਾਲ ਕਰੇਗੀ ਅਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਨਹੀਂ ਹੋਣਾ ਪਵੇਗਾ।” ਸੀ. ਏ. ਏ. ਐੱਸ. ਨੇ ਕਿਹਾ ਕਿ ਬਰੂਨੇਈ ਅਤੇ ਜਰਮਨੀ ਦੇ ਨਾਲ ਪਹਿਲੇ ਦੋ ਟੀਕਾਕਰਨ ਯਾਤਰਾ ਲੇਨ ਤੋਂ ‘ਤਜਰਬਾ ਅਤੇ ਆਤਮ-ਵਿਸ਼ਵਾਸ ਪ੍ਰਾਪਤ’ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਲਈ ਪਿਛਲੇ ਮਹੀਨੇ ਇਹ ਯਾਤਰਾ ਲੇਨ ਖੋਲ੍ਹੀ ਗਈ ਸੀ। ਸਿੰਗਾਪੁਰ ਨੇ 15 ਨਵੰਬਰ ਤੋਂ ਦੱਖਣੀ ਕੋਰੀਆ ਦੇ ਇਕ ਹੋਰ ਵੀ. ਟੀ. ਐੱਲ. ਦਾ ਸ਼ੁੱਕਰਵਾਰ ਐਲਾਨ ਕੀਤਾ ਸੀ।


Manoj

Content Editor

Related News