ਸਿੰਧ ਹਾਈਕੋਰਟ ਨੇ ਸੁਣਾਇਆ ਹਿੰਦੂ ਕਮਿਊਨਿਟੀ ਹਾਲ ਨੂੰ ਸੀਲ ਕਰਨ ਦਾ ਨਿਰਦੇਸ਼

Thursday, Nov 11, 2021 - 05:30 PM (IST)

ਸਿੰਧ ਹਾਈਕੋਰਟ ਨੇ ਸੁਣਾਇਆ ਹਿੰਦੂ ਕਮਿਊਨਿਟੀ ਹਾਲ ਨੂੰ ਸੀਲ ਕਰਨ ਦਾ ਨਿਰਦੇਸ਼

ਗੁਰਦਾਸਪੁਰ/ਕਰਾਚੀ (ਜ. ਬ.)- ਸਿੰਧ ਹਾਈਕੋਰਟ ਕਰਾਚੀ ਨੇ ਹਿੰਦੂ ਫਿਰਕੇ ਦੇ ਇਕ ਗਰੁੱਪ ਵੱਲੋਂ ਕਲਿਫਟਨ ਦੇ ਹਿੰਦੂ ਕਮਿਊਨਿਟੀ ਹਾਲ ’ਚ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ’ਤੇ ਰੋਕ ਲਗਾਉਣ ਦੀ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਹਾਲ ਨੂੰ ਸੀਲ ਕਰਨ ਦਾ ਨਿਰਦੇਸ਼ ਦਿੱਤਾ।

ਸੂਤਰਾਂ ਅਨੁਸਾਰ ਸਾਲ 1990 ’ਚ ਪਾਕਿਸਤਾਨ ਸਰਕਾਰ ਨੇ ਹਿੰਦੂ ਫਿਰਕੇ ਨੂੰ ਇਕ ਜ਼ਮੀਨ ਅਲਾਟ ਕਰ ਕੇ ਉੱਥੇ ਕਮਿਊਨਿਟੀ ਹਾਲ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ, ਜਿਸਦੇ ਬਣਨ ਤੋਂ ਬਾਅਦ ਜਿੱਥੇ ਹਿੰਦੂ ਫਿਰਕੇ ਦੇ ਲੋਕ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਆਦਿ ਕਰਦੇ ਸੀ ਪਰ ਕੁਝ ਸਮੇਂ ਤੋਂ ਇਸ ਹਾਲ ’ਚ ਧਾਰਮਿਕ, ਸਮਾਜਿਕ ਅਤੇ ਸਿਆਸੀ ਪ੍ਰੋਗਰਾਮ ਹੋਣ ਕਾਰਨ ਲੋਕਾਂ ਨੂੰ ਵਿਆਹ ਸਮਾਗਮ ਜਾਂ ਸ਼ੋਕ ਸਭਾਵਾਂ ਲਈ ਹਾਲ ਨਹੀਂ ਮਿਲਦਾ ਸੀ। 

ਇਸ ’ਤੇ ਹਿੰਦੂਆਂ ਦੇ ਇਕ ਗਰੁੱਪ ਨੇ ਸਿੰਧ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਹਾਲ ’ਚ ਇਹ ਗਤੀਵਿਧੀਆਂ ਆਯੋਜਿਤ ਕਰਨ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।ਅੱਜ ਸਿੰਧ ਹਾਈਕੋਰਟ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਸੁਣਵਾਈ ਤੋਂ ਬਾਅਦ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਕਿ ਸਮੱਸਿਆ ਦਾ ਹੱਲ ਹੋਣ ਤੱਕ ਹਾਲ ਨੂੰ ਸੀਲ ਕਰ ਦਿੱਤਾ ਜਾਵੇ।


author

Vandana

Content Editor

Related News