ਪਾਕਿ ''ਚ ਮੰਦਰ ''ਚੋਂ ਚਾਂਦੀ ਦੇ ਹਾਰ ਤੇ ਨਕਦੀ ਚੋਰੀ

Sunday, Oct 31, 2021 - 11:10 PM (IST)

ਕਰਾਚੀ-ਪਾਕਿਸਤਾਨ 'ਚ ਸਿੰਧ ਸੂਬੇ ਦੇ ਕੋਟਰੀ 'ਚ ਹਿੰਦੂਆਂ ਦੇ ਇਕ ਮੰਦਰ 'ਚੋਂ ਚਾਂਦੀ ਦੇ ਤਿੰਨ ਹਾਰ ਅਤੇ ਨਕਦੀ ਚੋਰੀ ਹੋ ਗਈ। ਮੀਡੀਆ 'ਚ ਆਈ ਖਬਰ 'ਚ ਪੁਲਸ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖਬਾਰ ਮੁਤਾਬਕ ਚੋਰਾਂ ਨੇ ਕੋਟਰੀ 'ਚ ਦੇਵੀ ਮਾਤਾ ਮੰਦਰ ਦਾ ਤਾਲਾ ਤੋੜ੍ਹ ਦਿੱਤਾ ਅਤੇ ਉਹ ਦੇਵੀ ਦੇ ਗਲੇ ਤੋਂ ਚਾਂਦੀ ਦੇ ਤਿੰਨ ਹਾਰ ਅਤੇ ਮੰਦਰ ਦੇ ਦਾਨ ਪਾਤਰ 'ਚ ਮੌਜੂਦ ਕਰੀਬ 25,000 ਰੁਪਏ ਨਕਦੀ ਲੈ ਕੇ ਭੱਜ ਗਏ।

ਇਹ ਵੀ ਪੜ੍ਹੋ : ਖਾੜੀ ਵਿਵਾਦ ਨੂੰ ਲੈ ਕੇ ਮੰਤਰੀ ਨੂੰ ਹਟਾਉਣ ਲਈ ਲੈਬਨਾਨ 'ਤੇ ਵਧ ਰਿਹੈ ਦਬਾਅ

ਮੰਦਰ ਦੇ ਸੇਵਾਦਾਰ ਭਵਗਾਨਦਾਸ ਵੱਲੋਂ ਇਸ ਸਿਲਸਿਲੇ 'ਚ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖਬਰ ਮੁਤਾਬਕ, ਪੁਲਸ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ ਕਿ ਚੋਰਾਂ ਨੇ ਲੁੱਟ ਦੌਰਾਨ ਮੰਦਰ ਦੇ ਦੇਵੀ-ਦੇਵਤਿਆਂ ਦੀ ਬੇਅਦਬੀ ਕੀਤੀ। ਸਿੰਧ ਦੇ ਘੱਟ-ਗਿਣਤੀ ਕਾਰਜ ਮੰਤਰੀ ਗਿਆਨਚੰਦ ਅਸਰਾਨੀ ਨੇ ਤੁਰੰਤ ਪੁਲਸ ਕਾਰਵਾਈ ਦੀ ਅਪੀਲ ਕੀਤੀ ਅਤੇ ਅਧਿਕਾਰੀਆਂ ਤੋਂ ਮੰਦਰ ਦੀ ਸੁਰੱਖਿਆ ਵਧਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ 4.3 ਦੀ ਤੀਬਰਤਾ ਨਾਲ ਆਇਆ ਭੂਚਾਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News