'ਸਿੱਖਸ ਆਫ਼ ਅਮੈਰਿਕਾ' ਦੇ ਡਾਇਰੈਕਟਰ ਸਰਬਜੀਤ ਸਿੰਘ ਬਖਸ਼ੀ ਨੂੰ ਦਿੱਤੀ ਗਈ ਸ਼ਰਧਾਂਜਲੀ

Sunday, Nov 02, 2025 - 02:21 PM (IST)

'ਸਿੱਖਸ ਆਫ਼ ਅਮੈਰਿਕਾ' ਦੇ ਡਾਇਰੈਕਟਰ ਸਰਬਜੀਤ ਸਿੰਘ ਬਖਸ਼ੀ ਨੂੰ ਦਿੱਤੀ ਗਈ ਸ਼ਰਧਾਂਜਲੀ

ਵਾਸ਼ਿੰਗਟਨ (ਰਾਜ ਗੋਗਨਾ)- ਸਰਬੱਤ ਦੇ ਭਲੇ ਦੇ ਮਹਾਨ ਸੰਕਲਪ ਨੂੰ ਸਮਰਪਿਤ ਅਮਰੀਕਾ ਆਧਾਰਿਤ 'ਸਿੱਖ਼ਸ ਆਫ ਅਮੈਰਿਕਾ' ਦੇ ਡਾਇਰੈਕਟਰ ਸਰਬਜੀਤ ਸਿੰਘ ਬਖਸ਼ੀ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਆਪਣੇ ਸਾਥੀ ਦੀ ਯਾਦ ਵਿੱਚ ਸਿੱਖਸ ਆਫ਼ ਅਮੈਰਿਕਾ ਵੱਲੋਂ ਮੈਰੀਲੈਂਡ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਸਰਬਜੀਤ ਸਿੰਘ ਬਖਸ਼ੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

PunjabKesari

ਇਸ ਮੌਕੇ ਸਿੱਖਸ ਆਫ਼ ਅਮੈਰਿਕਾ ਦੀ ਤਰਫ਼ੋਂ ਸ਼ਰਧਾਂਜਲੀ ਭੇਂਟ ਕਰਦਿਆਂ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਇਸ ਗੱਲ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਸਰਬਜੀਤ ਸਿੰਘ ਬਖਸ਼ੀ ਨੇ ਸ਼ਿੱਦਤ ਦੇ ਨਾਲ ਅਤੇ ਬੇਹੱਦ ਲਗਨ ਦੇ ਨਾਲ ਇਸ ਸੰਸਥਾ ਦੀ ਸਥਾਪਨਾ ਅਤੇ ਚੜ੍ਹਦੀ ਕਲਾ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਸਮੇਂ-ਸਮੇਂ ਉਨ੍ਹਾਂ ਨੇ ਹਰੇਕ ਕਾਰਜ ਵਿੱਚ ਨਾ ਸਿਰਫ ਬੇਸ਼ਕੀਮਤੀ ਸੁਝਾਅ ਦਿੱਤੇ ਬਲਕਿ ਨਿੱਜੀ ਦਿਲਚਸਪੀ ਲੈ ਕੇ ਉਨ੍ਹਾਂ ਨੇ ਹਰੇਕ ਸੇਵਾ ਕਾਰਜ ਨੂੰ ਪ੍ਰਮੁੱਖਤਾ ਨਾਲ ਨਿਭਾਇਆ। 

PunjabKesari

ਜਸਦੀਪ ਸਿੰਘ ਜੱਸੀ ਨੇ ਇਸ ਗੱਲ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਸਰਦਾਰ ਸਰਬਜੀਤ ਸਿੰਘ ਬਖਸ਼ੀ ਨੇ ਸਿੱਖਸ ਆਫ ਅਮੈਰਿਕਾ ਨੂੰ ਹਮੇਸ਼ਾ ਆਪਣੇ ਪਰਿਵਾਰ ਵਾਂਗ ਸਮਝਿਆ ਅਤੇ ਹਰੇਕ ਸਮਾਗਮ ਮੌਕੇ ਉਨ੍ਹਾਂ ਨੇ ਤਿਆਰੀਆਂ ਵਿੱਚ ਆਪਣੀ ਭੂਮਿਕਾ ਬਾਖੂਬੀ ਨਿਭਾਈ। ਪਿਛਲੇ ਕੁਝ ਅਰਸੇ ਦੌਰਾਨ ਭਾਵੇਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ, ਪਰ ਇਸ ਦੇ ਬਾਵਜੂਦ ਸਰਬਜੀਤ ਸਿੰਘ ਬਖਸ਼ੀ ਸਿੱਖਸ ਆਫ਼ ਅਮੈਰਿਕਾ ਦੀ ਹਰੇਕ ਸਰਗਰਮੀ ਵਿੱਚ ਭਰਪੂਰ ਦਿਲਚਸਪੀ ਵਿਖਾਉਂਦੇ ਸਨ। 

PunjabKesari

ਇਸ ਮੌਕੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣਾ ਨੇ ਵੀ ਸਰਬਜੀਤ ਸਿੰਘ ਬਖਸ਼ੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਨਾਲ ਬਿਤਾਏ ਵਕਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਹਰੇਕ ਬੁਲਾਰੇ ਨੇ ਇਸ ਗੱਲ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਬਖਸ਼ੀ ਇੱਕ ਬਿਹਤਰੀਨ ਇਨਸਾਨ ਵਜੋਂ ਹਮੇਸ਼ਾ ਚੇਤੇ ਕੀਤੇ ਜਾਣਗੇ।

PunjabKesari


author

Harpreet SIngh

Content Editor

Related News