ਗਾਜ਼ਾ ਦੀ ਬਦਲੇਗੀ ਤਸਵੀਰ! ਟਰੰਪ ਕਰਨਗੇ ''ਬੋਰਡ ਆਫ਼ ਪੀਸ'' ਦੀ ਪ੍ਰਧਾਨਗੀ

Thursday, Feb 19, 2026 - 02:13 AM (IST)

ਗਾਜ਼ਾ ਦੀ ਬਦਲੇਗੀ ਤਸਵੀਰ! ਟਰੰਪ ਕਰਨਗੇ ''ਬੋਰਡ ਆਫ਼ ਪੀਸ'' ਦੀ ਪ੍ਰਧਾਨਗੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀਰਵਾਰ (19 ਫਰਵਰੀ) ਨੂੰ ਵਾਸ਼ਿੰਗਟਨ ਵਿੱਚ 'ਬੋਰਡ ਆਫ਼ ਪੀਸ' (Board of Peace) ਦੀ ਇੱਕ ਅਹਿਮ ਬੈਠਕ ਦੀ ਪ੍ਰਧਾਨਗੀ ਕਰਨਗੇ । ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਅਨੁਸਾਰ, ਇਸ ਬੈਠਕ ਵਿੱਚ ਗਾਜ਼ਾ ਦੇ ਪੁਨਰ ਨਿਰਮਾਣ ਅਤੇ ਮਨੁੱਖੀ ਸਹਾਇਤਾ ਲਈ 20 ਮੈਂਬਰ ਦੇਸ਼ਾਂ ਵੱਲੋਂ ਦਿੱਤੇ ਜਾਣ ਵਾਲੇ 5 ਬਿਲੀਅਨ ਡਾਲਰ (ਲਗਭਗ 5 ਅਰਬ ਡਾਲਰ) ਦੇ ਫੰਡ ਦਾ ਰਸਮੀ ਐਲਾਨ ਕੀਤਾ ਜਾਵੇਗਾ।

ਇਸ ਸਹਾਇਤਾ ਦੇ ਨਾਲ-ਨਾਲ, ਗਾਜ਼ਾ ਵਿੱਚ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ 'ਅੰਤਰਰਾਸ਼ਟਰੀ ਸਥਿਰਤਾ ਬਲ' ਅਤੇ ਸਥਾਨਕ ਪੁਲਸ ਵਿੱਚ ਹਜ਼ਾਰਾਂ ਕਰਮਚਾਰੀਆਂ ਦੀ ਤਾਇਨਾਤੀ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ। ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਇਸ ਖੇਤਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਹਮਾਸ ਨੂੰ ਤੁਰੰਤ ਅਤੇ ਮੁਕੰਮਲ ਤੌਰ 'ਤੇ ਨਿਰਸਸਤਰੀਕਰਨ (Demilitarisation) ਦੀ ਆਪਣੀ ਵਚਨਬੱਧਤਾ ਨਿਭਾਉਣੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਬੋਰਡ ਦੀ ਸ਼ੁਰੂਆਤ ਟਰੰਪ ਵੱਲੋਂ ਜਨਵਰੀ ਵਿੱਚ ਦਾਵੋਸ ਵਿਖੇ ਕੀਤੀ ਗਈ ਸੀ, ਜਿਸਦਾ ਮਕਸਦ ਗਾਜ਼ਾ ਵਿੱਚ ਜੰਗ ਤੋਂ ਬਾਅਦ ਦੇ ਹਾਲਾਤ ਨੂੰ ਸੁਧਾਰਨਾ ਹੈ।
 


author

Inder Prajapati

Content Editor

Related News