ਸਿੱਖਸ ਆਫ ਅਮਰੀਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਕੀਤਾ ਸਨਮਾਨਿਤ

Tuesday, Mar 15, 2022 - 12:38 PM (IST)

ਸਿੱਖਸ ਆਫ ਅਮਰੀਕਾ ਨੇ ਗਾਇਕ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਨੂੰ ਕੀਤਾ ਸਨਮਾਨਿਤ

ਮੈਰੀਲੈਂਡ (ਰਾਜ ਗੋਗਨਾ)- ਫੇਅਰਫੈਕਸ ਅਮਰੀਕਾ ਦੇ (ਵਰਜ਼ੀਨੀਆ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਹਰਬੀਰ ਬੱਤਰਾ ਅਤੇ ਜੈਬੋਧ ਨਿੱਬਰ (ਸਾਰੇ ਡਾਇਰੈਕਟਰ) ਨੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

PunjabKesari

ਇਸ ਮੌਕੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਵੀ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਦੇ ਮਾਣ ਵਿਚ ਸਾਈਟੇਸ਼ਨ ਭੇਜੀ, ਜਿਸ ਨੂੰ ਸਟੀਵ ਮਕੈਡਮ ਤੇ ਜਸਦੀਪ ਸਿੰਘ ਜੱਸੀ ਨੇ ਦੋਵਾਂ ਤੱਕ ਪੁੱਜਦਾ ਕੀਤਾ। ਇਸ ਸਨਮਾਨ ਵਿਚ ਡੀ.ਸੀ., ਵਰਜ਼ੀਨੀਆ ਤੇ ਮੈਰੀਲੈਂਡ ਸਟੇਟਾਂ ਤੋਂ ਵੱਡੀ ਗਿਣਤੀ ’ਚ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸਨ। ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਨਾਲ ਭਾਈਚਾਰੇ ਵਿਚ ਖੁਸ਼ੀਆਂ ਪਸਰਦੀਆਂ ਹਨ ਅਤੇ ਸਾਡੇ ਗਾਇਕ ਪੰਜਾਬੀ ਸੰਗੀਤ ਸੱਭਿਆਚਾਰ ਨੂੰ ਜਿਊਂਦਾ ਰੱਖ ਰਹੇ ਹਨ ਜਿਸ ਲਈ ਉਨ੍ਹਾਂ ਦਾ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ।
 


author

cherry

Content Editor

Related News