ਇਟਲੀ ’ਚ ਸਿੱਖਾਂ ਨੇ ਸਿੱਖਸ ਫਾਰ ਜਸਟਿਸ ਦੇ ਪੰਜਾਬ ਰੈਫਰੈਂਡਮ ਦੀਆਂ ਵੋਟਾਂ ਤੋਂ ਬਣਾਈ ਦੂਰੀ
Wednesday, Apr 06, 2022 - 06:52 PM (IST)
ਬਰੇਸ਼ੀਆ (ਜ. ਬ.)- ਭਾਰਤ ’ਚ ਪਾਬੰਦੀਸ਼ੁਦਾ ਖਾਲਿਸਤਾਨ ਜਥੇਬੰਦੀ ਸਿੱਖਸ ਫਾਰ ਜਸਟਿਸ ਵਲੋਂ ਇਟਲੀ ’ਚ 8 ਮਈ ਨੂੰ ਪੰਜਾਬ ਰਾਇਸ਼ੁਮਾਰੀ ਲਈ ਵੋਟਾਂ ਦੇ ਐਲਾਨ ਤੋਂ ਬਾਅਦ ਇਟਲੀ ਦੇ ਸਿੱਖਾਂ ਵਲੋਂ ਭਾਰਤ ਤੋਂ ਵੱਖ ਹੋਣ ਵਾਲੀਆਂ ਵੋਟਾਂ ਤੋਂ ਆਪਣੀ ਦੂਰੀ ਬਣਾਉਣ ਦੀ ਖ਼ਬਰ ਹੈ। ਭਾਰਤੀ ਕਬਜ਼ੇ 'ਚੋਂ ਪੰਜਾਬ ਦੀ ਆਜ਼ਾਦੀ ਦਾ ਸੁਪਨਾ ਲੈ ਕੇ ਵਿਚਰ ਰਹੀ ਅਮਰੀਕਾ ਵਿਚ ਸਥਾਪਿਤ ਖਾਲਿਸਤਾਨ ਜਥੇਬੰਦੀ ਸਿੱਖਸ ਫਾਰ ਜਸਟਿਸ ਵਲੋਂ ਇਟਲੀ ਵਿਚ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਬੜੇ ਸਮੇਂ ਤੋਂ ਲਗਾਤਾਰ ਜਾਰੀ ਹੋਣ ਕਾਰਨ ਏਜੰਸੀਆਂ ਵਲੋਂ ਵੱਡੀ ਪੱਧਰ ’ਤੇ ਸਰਗਰਮ ਹੋਣ ਦੀਆਂ ਖ਼ਬਰਾਂ ਹਨ।
ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਨੇ ਰੂਸੀ ਕੋਲੇ 'ਤੇ ਪਾਬੰਦੀ ਲਾਏ ਜਾਣ ਦਾ ਰੱਖਿਆ ਪ੍ਰਸਤਾਵ
ਜ਼ਿਕਰਯੋਗ ਹੈ ਕਿ ਇੰਗਲੈਂਡ, ਕੈਨੇਡਾ ਤੋਂ ਬਾਅਦ ਇਟਲੀ, ਯੂਰਪ ਵਿਚ ਸਿੱਖ ਆਬਾਦੀ ਸਭ ਤੋਂ ਵੱਧ ਹੈ ਅਤੇ ਬਹੁਤਾਤ ਲੋਕ ਭਾਰਤੀ ਸੱਭਿਆਚਾਰ ਨਾਲ ਰਹਿਣਾ ਪਸੰਦ ਕਰਦੇ ਹਨ। ਸਿੱਖਸ ਫਾਰ ਜਸਟਿਸ ਵਲੋਂ ਦਿੱਲੀ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੀਪ ਸਿੱਧੂ ਦਾ ਨਾਂ ਵਰਤ ਕੇ ਇਟਲੀ ਦੇ ਸਿੱਖਾਂ ਨੂੰ ਉਸ ਦੀ ਮੌਤ ਹਾਦਸਾ ਨਾ ਹੋ ਕੇ ਏਜੰਸੀਆਂ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਵਿਚ ਕਤਲ ਕਹਿ ਕੇ ਖਾਲਿਸਤਾਨ ਜਥੇਬੰਦੀ ਨੇ ਸ਼ਹੀਦ ਦਾ ਦਰਜਾ ਦੇ ਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਦਾ ਸਿੱਖਸ ਫਾਰ ਜਸਟਿਸ ਨਾਲ ਕੋਈ ਸਬੰਧ ਨਹੀਂ ਸੀ ਤੇ ਸਿੱਖਸ ਫਾਰ ਜਸਟਿਸ ਵਲੋਂ ਉਸ ਦਾ ਨਾਂ ਪੰਜਾਬ ਰੈਫਰੈਂਡਮ ਵੋਟਾਂ ਲਈ ਵਰਤਣਾ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ : ਇਵਾਂਕਾ ਟਰੰਪ ਕੈਪਿਟਲ ਹਿੰਸਾ ਦੀ ਜਾਂਚ ਕਰ ਰਹੀ ਕਮੇਟੀ ਦੇ ਸਾਹਮਣੇ ਹੋਵੇਗੀ ਪੇਸ਼
ਸਿੱਖਸ ਫਾਰ ਜਸਟਿਸ ਵਲੋਂ ਇਟਲੀ ਵਿਚ ਪੰਜਾਬ ਦੀ ਰਾਇਸ਼ੁਮਾਰੀ ਲਈ 8 ਮਈ ਨੂੰ ਵੋਟਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਖਾਲਿਸਤਾਨ ਲਈ ਸ਼ਹੀਦ ਦੀਪ ਸਿੱਧੂ ਦੇ ਨਾਂ 'ਤੇ ਪੰਜਾਬ ਰਾਇਸ਼ੁਮਾਰੀ ਵੋਟਿੰਗ ਕੇਂਦਰ ਬ੍ਰਿਕਸੀਆ ਇਟਲੀ ਬਣਾਇਆ ਗਿਆ ਹੈ। ਇਟਲੀ ਦੇ ਸਿੱਖਾਂ ਦਾ ਕਹਿਣਾ ਹੈ ਕਿ ਇਟਲੀ ਵਿਚ ਸਾਡੀ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ। ਇੱਥੇ ਸਮੂਹ ਭਾਰਤੀ ਭਾਈਚਾਰਾ ਇਕਜੁੱਟ ਹੈ। ਬਹੁਤ ਸਾਰੇ ਸਿੱਖ ਪੰਜਾਬ ਰੈਫਰੈਂਡਮ ਵੋਟਾਂ ਤੋਂ ਪਾਸਾ ਵੱਟ ਕੇ ਪੰਜਾਬ ਵਿਚ ਪਰਿਵਾਰਕ ਛੁੱਟੀਆਂ ਮਨਾਉਣ ਜਾਣ ਨੂੰ ਵੱਡੀ ਤਰਜੀਹ ਦੇ ਰਹੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਖ਼ਾਲਸਾ ਸਾਜਨਾ ਦਿਵਸ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ