ਨਿਊਜ਼ੀਲੈਂਡ ਦੇ ਹੈਸਟਿੰਗਸ ਵਿਚ ਪਹਿਲੀ ਵਾਰ ਸਿੱਖਾਂ ਨੇ ਕੱਢਿਆ ਵਿਸ਼ਾਲ ਨਗਰ ਕੀਰਤਨ, ਪੁੱਜਾ ਸੰਗਤਾਂ ਦਾ ਹੜ੍ਹ (ਦੇਖੋ ਤਸਵੀਰਾਂ)
Tuesday, Jan 24, 2017 - 12:59 PM (IST)
ਆਕਲੈਂਡ— ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਸ਼ਨੀਵਾਰ ਨੂੰ ਹੈਸਟਿੰਗਸ ਦੀਆਂ ਸੜਕਾਂ ''ਤੇ ਕੱਢਿਆ ਗਿਆ ਤਾਂ ਇਸ ਦੀਆਂ ਰੌਣਕਾਂ ਦੇਖਣ ਵਾਲੀਆਂ ਸਨ। ਪੂਰੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਨਗਰ ਕੀਰਤਨ ਵਿਚ ਹਾਜ਼ਰੀ ਭਰੀ। ਹੈਸਟਿੰਗਸ ਵਿਚ ਸਿੱਖ ਭਾਈਚਾਰੇ ਵੱਲੋਂ ਕੱਢਿਆ ਗਿਆ ਇਹ ਪਹਿਲਾ ਨਗਰ ਕੀਰਤਨ ਸੀ। ਹੈਸਟਿੰਗਸ ਦੀ ਸਿੱਖ ਕਮਿਊਨਿਟੀ ਦੇ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਲਈ ਇਹ ਇਕ ਵੱਡਾ ਦਿਨ ਸੀ, ਜਿਸ ਨੂੰ ਲੈ ਕੇ ਸੰਗਤਾਂ ਬਹੁਤ ਉਤਸ਼ਾਹਤ ਸਨ। ਇਸ ਮੌਕੇ ਗਤਕਾ ਟੀਮਾਂ ਨੇ ਆਪਣੇ ਜੌਹਰ ਦਿਖਾਏ ਤਾਂ ਲੋਕਾਂ ਨੇ ਆਪਣੇ ਦੰਦਾਂ ਹੇਠ ਉਂਗਲੀਆਂ ਦੱਬ ਲਈਆਂ।
ਹਰਦੀਪ ਸਿੰਘ ਨੇ ਹੈਸਟਿੰਗਸ ਸਿਟੀ ਕੌਂਸਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਨਗਰ ਕੀਰਤਨ ਕੱਢਣ ਦੀ ਆਗਿਆ ਦਿੱਤੀ ਅਤੇ ਇਸ ਵਿਚ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ। ਹਰਦੀਪ ਸਿੰਘ ਨੇ ਕਿਹਾ ਕਿ ਹਰ ਸਾਲ ਇਸ ਤਰ੍ਹਾਂ ਦਾ ਨਗਰ ਕੀਰਤਨ ਕੱਢਿਆ ਜਾਵੇਗਾ।
