ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਨੂੰ ਪਦਮਸ਼੍ਰੀ ਮਿਲਣ ''ਤੇ ਇਟਲੀ ਦੀ ਸਿੱਖ ਸੰਗਤ ''ਚ ਖੁਸ਼ੀ ਦੀ ਲਹਿਰ

Friday, May 02, 2025 - 08:14 PM (IST)

ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਨੂੰ ਪਦਮਸ਼੍ਰੀ ਮਿਲਣ ''ਤੇ ਇਟਲੀ ਦੀ ਸਿੱਖ ਸੰਗਤ ''ਚ ਖੁਸ਼ੀ ਦੀ ਲਹਿਰ

ਰੋਮ (ਦਲਵੀਰ ਸਿੰਘ ਕੈਂਥ) : ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨੀ ਆਪਣੇ ਆਪ 'ਚ ਹੀ ਇੱਕ ਸਤਿਕਾਰਤ ਤੇ ਵਿਲਖੱਣ ਰੁਤਬਾ ਹੈ ਪਰ ਫਿਰ ਵੀ ਜਦੋਂ ਕੋਈ ਸਿੱਖ ਸੰਗਤ 'ਚੋਂ ਕਿਸੇ ਪੰਥਕ ਸਖ਼ਸੀਅਤ ਨੂੰ ਧਾਰਮਿਕ ਖੇਤਰ 'ਚ ਸੇਵਾਵਾਂ ਨਿਭਾਉਣ ਲਈ ਵਿਸ਼ੇਸ਼ ਤੌਰ 'ਤੇ ਭਾਰਤ ਦਾ ਵਿਸ਼ੇਸ਼ ਪੁਰਸਕਾਰ ਪਦਮਸ਼੍ਰੀ ਨਾਲ ਨਿਵਾਜਿਆ ਜਾਵੇ ਤਾਂ ਇਹ ਸਿੱਖ ਸਮਾਜ ਲਈ ਮਾਣ ਵਾਲੀ ਗੱਲ ਹੁੰਦੀ ਹੈ। ਇਸ ਮਾਣ ਨੂੰ ਵਧਾਇਆ ਹੈ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆ ਨੇ ਜਿਨ੍ਹਾਂ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਤਿਕਾਰਤ ਰਾਸ਼ਟਰਪਤੀ ਸ਼੍ਰੀਮਤੀ ਦਰਪੋਦੀ ਮੂਰਮੂ ਨਿਵਾਜਿਆ ਹੈ।

ਇਸ ਮਾਣਮੱਤੀ ਇਤਿਹਾਸਕ ਕਾਰਵਾਈ ਨਾਲ ਦੁਨੀਆਂ ਭਰਦੇ ਸਿੱਖ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਇਟਲੀ ਦਾ ਸਿੱਖ ਭਾਈਚਾਰਾ ਵੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆ ਨੂੰ ਪਦਮਸ਼੍ਰੀ ਮਿਲਣ 'ਤੇ ਜਿੱਥੇ ਵਿਸ਼ੇਸ਼ ਵਧਾਈ ਦੇ ਰਿਹਾ ਹੈ ਉੱਥੇ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਸਲਾਂਘਾ ਵੀ ਕਰ ਰਿਹਾ ਹੈ। ਇਟਲੀ ਵਿੱਚ ਵੀ ਸਿੱਖ ਸਮਾਜ ਵਿੱਚ ਭਾਈ ਸਾਹਿਬ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਮਿਲਣ 'ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਟਾਲੀਅਨ ਇੰਡੀਅਨ ਪ੍ਰੈੱਸ ਨਾਲ ਇਸ ਮੌਕੇ ਭਾਈ ਰਵਿੰਦਰਜੀਤ ਸਿੰਘ ਤੇ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਆਗੂ ਸਿੱਖ ਨੇ ਸਾਂਝੇ ਤੌਰ 'ਤੇ ਕਿਹਾ ਕਿ ਭਾਈ ਸਾਹਿਬ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਜਿਨ੍ਹਾਂ ਦੀਆਂ ਧਰਮ ਲਈ ਮਹਾਨ ਸੇਵਾਵਾਂ ਨੂੰ ਦੇਖਦਿਆਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨ ਕਰਨਾ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਸਲਾਂਘਾਯੋਗ ਕਾਰਵਾਈ ਹੈ। ਇਸ ਮਹਾਨ ਉਪਲਬਧੀ ਲਈ ਭਾਈ ਸਾਹਿਬ ਨੂੰ ਵਿਸ਼ੇਸ਼ ਵਧਾਈ ਦੇ ਨਾਲ ਹੀ ਇਹ ਵੀ ਆਸ ਪ੍ਰਗਟਾਈ ਜਾ ਰਹੀ ਹੈ ਹੋਰ ਪੰਥ ਦੀਆਂ ਸਖ਼ਸੀਅਤਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਅਜਿਹੇ ਸਨਮਾਨ ਮਿਲਦੇ ਰਹਿਣਗੇ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ:) ਇਟਲੀ ਭਾਈ ਗੁਰਮੇਲ ਸਿੰਘ ਭੱਟੀ ਆਗੂ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ:) ਇਟਲੀ ਤੇ ਭਾਈ ਜਗਜੀਤ ਸਿੰਘ ਧਾਲੀਵਾਲ ਆਗੂ ਪ੍ਰਬੰਧਕ ਕਮੇਟੀ ਗੁਰਦੁਆਰਾ ਧੰਨ -ਧੰਨ ਬਾਬਾ ਬੁੱਢਾ ਸਾਹਿਬ ਕਸਤਲਨੇਦਲੋ (ਬਰੇਸ਼ੀਆ) ਆਦਿ ਨੇ ਵੀ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਪਦਮ ਸ਼੍ਰੀ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੲਦਿਆਂ ਭਾਰਤ ਸਰਕਾਰ ਦੇ ਇਸ ਕਾਰਜ ਦੀ ਭਰਪੂਰ ਸਲਾਂਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News