ਮਿਉਂਸੀਪਲ ਕਮੇਟੀ ਮੋਧਨਾ ਦੇ ਕੌਂਸਲਰ ਅਮਰਜੀਤ ਸੁੰਢ ਨੂੰ ਸਦਮਾ, ਮਾਤਾ ਦਾ ਸਵਰਗਵਾਸ

Friday, Jul 11, 2025 - 06:34 PM (IST)

ਮਿਉਂਸੀਪਲ ਕਮੇਟੀ ਮੋਧਨਾ ਦੇ ਕੌਂਸਲਰ ਅਮਰਜੀਤ ਸੁੰਢ ਨੂੰ ਸਦਮਾ, ਮਾਤਾ ਦਾ ਸਵਰਗਵਾਸ

ਰੋਮ (ਇਟਲੀ) ਟੇਕ ਚੰਦ ਜਗਤਪੁਰ- ਮਿਉਂਸੀਪਲ ਕਮੇਟੀ ਜ਼ਿਲ੍ਹਾ ਮੋਧਨਾ ਦੇ ਕੌਂਸਲਰ ਅਮਰਜੀਤ ਸੁੰਢ ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ, ਜਦੋਂ ਉਹਨਾਂ ਦੇ ਮਾਤਾ ਮਹਿੰਦਰ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਉਹ 75 ਵਰ੍ਹਿਆਂ ਦੇ ਸਨ। ਉਹ ਇਟਲੀ ਵਿੱਚ ਪਿਛਲੇ 25 ਸਾਲਾਂ ਤੋਂ ਰਹਿ ਰਹੇ ਸਨ। ਉਹਨਾਂ ਦੇ ਤਿੰਨ ਪੁੱਤਰ (ਅਮਰਜੀਤ ਸੁੰਢ ਜਗਿੰਦਰ ਸਿੰਘ ਸੁੰਢ, ਨਿਰਮਲ ਦਾਸ ਸੁੰਢ ਜੋ ਕਿ ਇਟਲੀ ਵਿੱਚ ਹੀ ਰਹਿ ਰਹੇ ਹਨ) ਨੂੰ ਛੱਡ ਕੇ ਸਦੀਵੀ ਵਿਛੋੜਾ ਦੇ ਗਏ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਸਦਮਾ, ਮਾਂ ਰਾਜ ਰੰਧਾਵਾ ਦਾ ਦੇਹਾਂਤ

ਉਹਨਾਂ ਦਾ ਸੰਸਕਾਰ ਕਾਨੂੰਨੀ ਕਾਰਵਾਈ ਅਤੇ ਪੰਜਾਬ ਤੋਂ ਪਰਿਵਾਰਕ ਮੈਂਬਰਾਂ ਦੇ ਆਉਣ ਉਪਰੰਤ ਕੀਤਾ ਜਾਵੇਗਾ। ਉਹਨਾਂ ਦੇ ਅਚਾਨਕ ਦੁਨੀਆ ਤੋਂ ਤੁਰ ਜਾਣ ਨਾਲ ਜਿੱਥੇ ਸੁੰਢ ਪਰਿਵਾਰ ਨੂੰ ਅਸਿਹ ਸਦਮਾ ਲੱਗਿਆ ਹੈ, ਉੱਥੇ ਹਮੇਸ਼ਾ ਉਹਨਾਂ ਦੀ ਘਾਟ ਰੜਕਦੀ ਰਹੇਗੀ। ਇਸ ਮੌਕੇ ਤੇ ਬਾਬਾ ਰਾਮ ਚੰਦ ਟਰੱਸਟ ਯੂਰਪ ਵੱਲੋਂ ਵੀ ਅਮਰਜੀਤ ਸੁੰਢ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News