6 ਜੁਲਾਈ ਨੂੰ ਸਾਊਥ ਹਾਲ ਵਿਖੇ ਹੋਵੇਗਾ ਦੇਸੀ ਮੇਲਾ ਯੂਕੇ
Thursday, Jul 03, 2025 - 07:15 PM (IST)

ਰੋਮ (ਇਟਲੀ) ਟੇਕਚੰਦ ਜਗਤਪੁਰ- ਟੀਮ ਦੇਸੀ ਮੇਲਾ ਵਲੋਂ ਸਾਊਥ ਹਾਲ ਵਿਖੇ 6 ਜੁਲਾਈ ਦਿਨ ਐਤਵਾਰ ਨੂੰ ਪੰਜਾਬੀ ਦੇਸੀ ਮੇਲਾ ਯੂਕੇ ਦੇ ਬੈਨਰ ਹੇਠ ਸ਼ਾਨਦਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਗੁਲਾਬ ਸਿੱਧੂ ਕੇ ਐੱਸ ਮੱਖਣ ,ਦੀਪ ਢਿੱਲੋ -ਜਸਮੀਨ ਜੈਸੀ ,ਸਿਮਰਨ ਕੌਰ ਡਡਲੀ, ਬਲਦੇਵ ,ਔਜਲਾ ਬੁਲਟ ਅਤੇ ਇੰਦਰਜੀਤ ਲੰਡਨ ਆਪਣੇ ਵੱਖ-ਵੱਖ ਗੀਤਾਂ ਰਾਹੀਂ ਆਏ ਸਰੋਤਿਆਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖਬਰ : ਅਫਰੀਕਾ 'ਤ 3 ਭਾਰਤੀ ਅਗਵਾ, ਸੁਰੱਖਿਅਤ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ
ਇਸ ਮੌਕੇ ਤੇ ਅਸਲੀ ਬਹਾਰਾਂ ਪੰਜਾਬ ਦੀਆਂ ਅਤੇ ਇਟਰਨਲ ਤਾਲ ਯੂਕੇ ਵਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਜਾਵੇਗਾ। ਇਸ ਮੇਲੇ ਵਿੱਚ ਨਵੀਂ ਕੌਰ ਅਤੇ ਬਿੱਟੂ ਖੰਗੂੜਾ ਮੰਚ ਸੰਚਾਲਕ ਹੋਣਗੇ। ਇਸ ਮੌਕੇ 'ਤੇ ਪ੍ਰਬੰਧਕਾਂ ਨੇ ਸਮੂਹ ਦਰਸ਼ਕਾਂ, ਸਰੋਤਿਆਂ ਨੂੰ ਬੇਨਤੀ ਕੀਤੀ ਕਿ ਇਸ ਮੇਲੇ ਵਿੱਚ ਹੁੰਮ ਹੁੰਮਾ ਕੇ ਸ਼ਿਰਕਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।