ਇਟਲੀ : ਕਾਰ ਪਾਰਕਿੰਗ ਲਈ ਖਰੀਦੀ ਸਾਢੇ 5 ਕਰੋੜ ਦੀ ਜ਼ਮੀਨ ''ਚ ਸੇਵਾਵਾਂ ਦੀ ਆਰੰਭਤਾ
Saturday, Jun 28, 2025 - 01:08 PM (IST)

ਮਿਲਾਨ (ਸਾਬੀ ਚੀਨੀਆ)- ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਤੋਰੇ ਦੀ ਪਿਚਨਾਰਦੀ ਦੀਆ ਸਮੂਹ ਸੰਗਤਾਂ ਵੱਲੋਂ 5.40 ਲੱਖ ਯੂਰੋ ਦੀ ਰਾਸ਼ੀ ਨਾਲ ਪਿਛਲੇ ਦਿਨੀ 18 ਏਕੜ ਜਮੀਨ ਖਰੀਦੀ ਗਈ ਸੀ। ਸੰਗਤਾਂ ਦੀਆਂ ਗੱਡੀਆਂ ਦੀ ਪਾਰਕਿੰਗ ਦੀ ਆਉਂਦੀ ਸਮੱਸਿਆ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਸੇ ਜਮੀਨ ਵਿੱਚ ਕਾਰ ਪਾਰਕਿੰਗ ਸਹੂਲਤ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਕਿ ਹਰ ਹਫਤੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾਂਦੇ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ। ਜਿਸ ਕਰਕੇ ਪਾਰਕਿੰਗ ਦੀ ਵੱਡੀ ਸਮੱਸਿਆ ਬਣੀ ਰਹਿੰਦੀ ਸੀ, ਜਿਸਨੂੰ ਦੇਖਦਿਆ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਸਾਲ ਗੁਰਦੁਆਰਾ ਸਾਹਿਬ ਦੇ ਨੇੜੇ ਜਮੀਨ ਖਰੀਦੀ ਗਈ ਸੀ, ਜਿਸਨੂੰ ਹੁਣ ਪਾਰਕਿੰਗ ਦੀ ਸਹੂਲਤ ਆਰੰਭ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਅਨੀਸ਼ਾ ਸਾਥਿਕ ਆਸਟ੍ਰੇਲੀਆ 'ਚ ਲਾਪਤਾ, ਚਿੰਤਾ 'ਚ ਮਾਪੇ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਗੱਡੀਆ ਪਾਰਕ ਸੁਚੱਜੇ ਢੰਗ ਨਾਲ ਕੀਤੀ। ਤਾ ਜੋ ਪਾਰਕਿੰਗ ਵਿੱਚ ਵੱਧ ਤੋਂ ਵੱਧ ਗੱਡੀਆਂ ਪਾਰਕ ਕੀਤੀਆ ਜਾਣ ਅਤੇ ਕਿਸੇ ਨੂੰ ਵੀ ਕਿਸੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਇਟਲੀ ਵਿੱਚ ਜਿਆਦਾਤਾਰ ਗੁਰਦੁਆਰਾ ਸਾਹਿਬ ਵਿਖੇ ਸਮਾਗਮਾਂ ਵਿੱਚ ਖਾਸਕਰ ਐਤਵਾਰ ਵਾਲੇ ਦਿਨ ਪਾਰਕਿੰਗ ਦੀ ਵੱਡੀ ਸਮੱਸਿਆ ਹੈ ਅਤੇ ਕਈ ਵਾਰ ਇਸਦਾ ਖਮਿਆਜਾ ਸੰਗਤਾਂ ਨੂੰ ਗਲਤ ਪਾਰਕਿੰਗ ਕਰਨ ਤੇ ਹਰਜਾਨਾ ਭੁਗਤ ਕੇ ਭਰਨਾ ਪੈਂਦਾ ਹੈ। ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਤੋਰੇ ਦੀ ਪਿਚਨਾਰਦੀ ਦੀਆ ਸਮੂਹ ਸੰਗਤਾਂ ਵੱਲੋਂ ਕੀਤਾ ਇਹ ਉਪਰਾਲਾ ਬੇਹੱਦ ਸਲਾਹਣਯੋਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।