ਇਟਲੀ ''ਚ ਵਿਸ਼ਾਲ ਜਾਗਰਣ ਦਾ ਆਯੋਜਨ
Friday, Jul 11, 2025 - 05:19 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਜ਼ਿਲ੍ਹਾ ਕਰੇਮੋਨਾ ਦੇ ਦੁਰਗਿਆਣਾ ਮੰਦਿਰ ਕਸਤਲਵੇਰਦੇ ਵਿਖੇ ਸ਼੍ਰੀ ਦੁਰਗਾ ਮਹਾਂਵੀਰ ਦਲ ਬਰੇਸ਼ੀਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਜਾਗਰਣ ਵਿੱਚ ਵੱਖ-ਵੱਖ ਖੇਤਰਾਂ ਤੋਂ ਪੁੱਜੇ ਮਾਤਾ ਰਾਣੀ ਦੇ ਭਗਤਾਂ ਨੇ ਸਾਰੀ ਰਾਤ ਮਾਤਾ ਦੀਆ ਭੇਟਾਂ ਦਾ ਗੁਣਗਾਨ ਕੀਤਾ। ਜਾਗਰਣ ਦੀ ਸ਼ੁਰੂਆਤ ਸ਼੍ਰੀ ਗਨੇਸ਼ ਜੀ ਦੀ ਮਹਿਮਾ ਗਾ ਕੇ ਕੀਤੀ ਗਈ। ਇਸ ਜਾਗਰਣ ਮੌਕੇ ਗੌਰਵ ਭਨੌਟ ਅਤੇ ਵਿਸ਼ਾਲ ਰਿੱਕੀ ਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਵਿੱਚ ਭਗਵਤੀ ਮਾਂ ਦੀਆਂ ਭੇਂਟਾਂ ਨਾਲ ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਭਗਤੀ ਭਾਵਨਾ ਵਿੱਚ ਝੂਮਣ ਲਗਾ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਲੱਗੀ ਭਾਰਤੀ ਅੰਬਾਂ ਦੀ ਪ੍ਰਦਰਸ਼ਨੀ
ਇਸ ਵਿਸ਼ਾਲ ਭਗਵਤੀ ਜਾਗਰਣ ਮੌਕੇ ਸਵੇਰੇ 5 ਵਜੇ ਮਹਾਂਮਾਈ ਦੀ ਆਰਤੀ ਕੀਤੀ ਗਈ। ਜਿਸ ਵਿੱਚ ਪੰਡਾਲ ਦੀ ਹਾਜ਼ਰ ਸੰਗਤ ਨੇ ਮਹਾਂਮਾਈ ਅੱਗੇ ਦੁਨੀਆ ਵਿੱਚ ਸੁੱਖ ਸ਼ਾਂਤੀ ਅਤੇ ਆਪਸੀ ਪਿਆਰ ਭਾਵਨਾ ਦੇ ਆਸ਼ੀਰਵਾਦ ਦੀ ਅਰਦਾਸ ਕੀਤੀ। ਸਭ ਸੰਗਤਾਂ ਲਈ ਮਾਤਾ ਰਾਣੀ ਲੰਗਰਾਂ ਦੇ ਵੱਖ-ਵੱਖ ਸਟਾਲ ਲਗਾਏ ਗਏ। ਸ਼੍ਰੀ ਦੁਰਗਿਆਣਾ ਮੰਦਿਰ ਕਮੇਟੀ ਅਤੇ ਦੁਰਗਾ ਮਹਾਂਵੀਰ ਦਲ ਬਰੇਸ਼ੀਆ ਵੱਲੋਂ ਸਭ ਸੰਗਤ ਦਾ ਜਾਗਰਣ ਵਿੱਚ ਸ਼ਮੂਲੀਅਤ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਜਾਗਰਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆ ਸ਼ਖਸੀਅਤਾਂ ਦਾ ਸਨਮਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।