ਗਾਇਕ ਹਰਫ ਚੀਮਾ ਯੂਰਪ ਟੂਰ ਲਈ ਪੁੱਜੇ ਇਟਲੀ

Wednesday, Jul 02, 2025 - 11:25 AM (IST)

ਗਾਇਕ ਹਰਫ ਚੀਮਾ ਯੂਰਪ ਟੂਰ ਲਈ ਪੁੱਜੇ ਇਟਲੀ

ਮਿਲਾਨ/ਇਟਲੀ (ਸਾਬੀ ਚੀਨੀਆ)- ਪੰਜਾਬੀ ਮਿਊਜਿਕ ਇੰਡਸਟਰੀ ਵਿੱਚ ਚੰਗਾ ਮੁਕਾਮ ਹਾਸਿਲ ਕਰ ਚੁੱਕੇ ਪ੍ਰੁਸਿੱਧ ਗਾਇਕ ਹਰਫ ਚੀਮਾ ਯੂਰਪ ਟੂਰ ਲਈ ਇਟਲੀ ਪਹੁੰਚੇ। ਜਿੱਥੇ ਉਹਨਾਂ ਦਾ ਇਟਲੀ ਦੇ ਉੱਘੇ ਪ੍ਰਮੋਟਰ ਗੋਲਡੀ ਧਾਲੀਵਾਲ ਵੱਲੋਂ ਇਟਲੀ ਦੇ ਮਾਲਪੈਂਸਾ ਏਅਰਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ। ਹਰਫ ਚੀਮਾ ਨੇ ਕਰੇਮੋਨਾ ਵਿਖੇ ਤੀਆਂ ਦੇ ਮੇਲੇ ਵਿੱਚ ਸ਼ਿਰਕਤ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਹਰਫ ਚੀਮਾ ਨੇ ਦੱਸਿਆ ਕਿ ਯੂਰਪ ਟੂਰ ਦੌਰਾਨ ਉਹ ਇਟਲੀ ਤੋਂ ਇਲਾਵਾ ਯੂ.ਕੇ ਅਤੇ ਸਾਈਪ੍ਰਸ ਆਦਿ ਦੇਸ਼ਾਂ ਵਿੱਚ ਸਟੇਜ ਸ਼ੋਅ ਕਰਨਗੇ। 

ਪੜ੍ਹੋ ਇਹ ਅਹਿਮ ਖ਼ਬਰ-QUAD ਦੇਸ਼ਾਂ ਨੇ ਪਾਕਿਸਤਾਨ ਨੂੰ ਸੁਣਾਈ ਖਰੀ-ਖਰੀ, ਪਹਿਲਗਾਮ ਹਮਲੇ ਦੀ ਕੀਤੀ ਨਿੰਦਾ

ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਪਹਿਲੇ ਸਾਲਾਂ ਵਾਂਗ ਉਹਨਾਂ ਦਾ ਇਹ ਟੂਰ ਸਫਲ ਰਹੇਗਾ। ਗੱਲਬਾਤ ਕਰਦਿਆਂ ਗੋਲਡੀ ਧਾਲੀਵਾਲ ਨੇ ਕਿਹਾ ਕਿ ਦਰਸ਼ਕਾਂ ਦੀ ਮੰਗ 'ਤੇ ਹੀ ਹਰਫ ਚੀਮਾ ਦਾ ਇਹ ਯੂਰਪ ਟੂਰ ਆਯੋਜਿਤ ਕੀਤਾ ਗਿਆ ਹੈ। ਜੋ ਕਿ ਬੇਹੱਦ ਸਫਲ ਹੋਣ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਮਾਨ, ਕੁਮਾਰ ਪ੍ਰਵੀਨ ਅਤੇ ਸੋਢੀ ਸਰਾਵਾਂ ਆਦਿ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News