ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਨ ਸਬੰਧੀ ਸਮਾਗਮ 6 ਜੁਲਾਈ ਨੂੰ
Thursday, Jul 03, 2025 - 07:06 PM (IST)

ਰੋਮ/ਇਟਲੀ (ਟੇਕ ਚੰਦ ਜਗਤਪੁਰ)- ਗਰੀਬਾਂ ਦੇ ਹਮਦਰਦ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਵਿਸ਼ਵ ਰਤਨ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਤੇ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਇਮੀਲੀਆ ਵਲੋਂ ਸੰਤਾ ਬਤੋਰੀਆ ਵਿਖੇ 6 ਜੁਲਾਈ ਦਿਨ ਐਤਵਾਰ ਨੂੰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸ੍ਰੀ ਸ਼ਿੰਗਾਰਾ ਸਿੰਘ ਮੱਲ ਅਤੇ ਜਨਰਲ ਸਕੱਤਰ ਸੋਡੀ ਮੱਲ ਨੇ ਕਿਹਾ ਕਿ ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਉਪਰੰਤ ਵੱਖ-ਵੱਖ ਬੁਲਾਰੇ ਬਾਵਾ ਸਾਹਿਬ ਜੀ ਦੇ ਜੀਵਨ, ਸੰਘਰਸ਼ ਅਤੇ ਇਤਿਹਾਸ ਸਬੰਧੀ ਚਾਨਣਾ ਪਾਉਣਗੇ।
ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀ ਨੇ ਟਰੰਪ ਸਰਕਾਰ 'ਤੇ ਠੋਕਿਆ ਮੁਕੱਦਮਾ, 10 ਲੱਖ ਡਾਲਰ ਹਰਜਾਨੇ ਦੀ ਕੀਤੀ ਮੰਗ
ਇਸ ਮੌਕੇ ਤੇ ਗਿਆਨੀ ਜੀਵਨ ਸਿੰਘ ਮਾਨ ਰਸ ਭਿੰਨੇ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰਨਗੇ। ਕਮੇਟੀ ਵੱਲੋਂ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਉਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਹੁੰਮ-ਹੁੰਮਾ ਕੇ ਪਹੁੰਚਣ।ਇਸ ਮੌਕੇ ਤੇ ਸ਼ਿੰਦਾ ਮੱਲਪੁਰੀਆ, ਰਾਜ ਕੁਮਾਰ ਪੱਪੂ, ਜੀਵਨ ਬੰਗਾ,ਰਾਕੇਸ਼ ਮਜਾਰੀ ਅਤੇ ਲੱਕੀ ਬੈਂਸ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।