ਇਟਲੀ 'ਚ ਪੰਜਾਬ ਦੀ ਧੀ ਦੀ ਨਵੀਂ ਪ੍ਰਾਪਤੀ, ਪਾਇਲਟ ਬਣਕੇ ਖੁੱਲੇ ਆਸਮਾਨ 'ਚ ਲਾਵੇਗੀ ਉਡਾਰੀਆਂ

Wednesday, Jul 09, 2025 - 09:48 AM (IST)

ਇਟਲੀ 'ਚ ਪੰਜਾਬ ਦੀ ਧੀ ਦੀ ਨਵੀਂ ਪ੍ਰਾਪਤੀ, ਪਾਇਲਟ ਬਣਕੇ ਖੁੱਲੇ ਆਸਮਾਨ 'ਚ ਲਾਵੇਗੀ ਉਡਾਰੀਆਂ

ਮਿਲਾਨ/ਇਟਲੀ  (ਸਾਬੀ ਚੀਨੀਆਂ)- ਪੰਜਾਬੀਆਂ ਦੀ ਮਿਹਨਤ ਅਤੇ ਕਾਮਯਾਬੀ ਦੇ ਚਰਚੇ ਆਏ ਦਿਨ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚੋ ਸੁਣਾਈ ਦੇ ਰਹੇ ਹਨ। ਇਸ ਵਿੱਚ ਇੱਕ ਨਾਮ ਹੋਰ ਜੁੜਦਾ ਨਜਰ ਆ ਰਿਹਾ ਹੈ, ਪੰਜਾਬ ਦੀ ਧੀ ਮਨਪ੍ਰੀਤ ਕੌਰ ਦਾ। ਜਿਸਦੀ ਮਿਹਨਤ ਦੀ ਚਰਚਾ ਇਟਲੀ ਵਿੱਚ ਸੁਣਾਈ ਦੇ ਰਹੀ ਹੈ। ਜਿੱਥੇ ਮਨਪ੍ਰੀਤ ਕੌਰ ਨੇ ਜਹਾਜ ਦਾ ਪਾਇਲਟ ਬਣਨ ਲਈ ਪੰਜ ਸਾਲ ਦਾ ਡਿਪਲੋਮਾ ਕੀਤਾ ਹੈ। ਉੱਥੇ ਹੀ ਇਸ ਲਈ ਕੀਤੀ ਮਿਹਨਤ ਦੇ ਚਰਚੇ ਇਟਾਲੀਅਨ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਦੀ ਬੱਲੇ-ਬੱਲੇ, ਯੂਰਪ 'ਚ ਉੱਚ ਸਿੱਖਿਆ ਲਈ ਮਿਲੀ 'ਇਰਾਸਮਸ ਪਲੱਸ' ਸਕਾਲਰਸ਼ਿਪ

ਪਿਤਾ ਪ੍ਰਤਾਪ ਸਿੰਘ ਕਾਹਲੋਂ ਅਤੇ ਮਾਤਾ ਮੋਨਿਕਾ ਕੌਰ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਇਟਲੀ ਦੇ ਸ਼ਹਿਰ ਮਿਲਾਨ ਵਿੱਚ ਮੈਕਸਵੇਲ ਟੈਕਨੀਕਲ ਇੰਸਟੀਚਿਊਟ ਤੋਂ ਟਰਾਂਸਪੋਟ ਅਤੇ ਲੋਜਿਸਟਿਕ (ਏਅਰਲਾਈਨ ਪਾਇਲਟ ਸਪੈਜੇਲਾਈਜੇਸ਼ਨ) ਲਈ 5 ਸਾਲ ਦਾ ਡਿਪਲੋਮਾ ਪਾਸ ਕਰ ਲਿਆ ਹੈ। ਜਿਸ ਵਿੱਚ ਉਸਨੇ 91% ਅੰਕ ਪ੍ਰਾਪਤ ਕੀਤੇ ਹਨ। ਉਹਨਾਂ ਦੱਸਿਆ ਕਿ ਬਚਪਨ ਤੋਂ ਹੀ ਉਸਦਾ ਪਾਇਲਟ ਬਣਨ ਦਾ ਸੁਪਨਾ ਸੀ, ਜਿਸਦੀ ਪੜ੍ਹਾਈ ਲਈ ਉਹਨਾਂ ਦੀ ਧੀ ਵੋਗੇਰਾ ਤੋਂ ਮਿਲਾਨ ਹਰ ਰੋਜ 2 ਘੰਟੇ ਇੱਕ ਪਾਸੇ ਦਾ ਸਫਰ ਤਹਿ ਕਰਕੇ ਜਾਂਦੀ ਸੀ, ਪਰ ਇਸਦੇ ਬਾਵਜੂਦ ਉਸਨੇ ਕਦੇ ਹਾਰ ਨਹੀਂ ਮੰਨੀ ਅਤੇ ਹੁਣ ਉਹ ਆਪਣਾ ਸੁਪਨਾ ਪੂਰਾ ਕਰਨ ਜਾ ਰਹੀ ਹੈ। ਮਨਪ੍ਰੀਤ ਕੌਰ ਨੇ ਅੱਗੇ ਦੱਸਿਆ ਕਿ ਉਹ ਛੋਟੇ ਜਹਾਜ ਚਲਾਉਣ ਲਈ ਲਾਇਸੈਂਸ ਹਾਸਲ ਕਰਨ ਲਈ ਅਪਲਾਈ ਰਹੀ ਹੈ ਅਤੇ ਅੱਗੋਂੋਂ ਕਮਰਸ਼ੀਅਲ ਪਾਇਲਟ ਬਣਨ ਲਈ ਵੀ ਜਲਦ ਲਾਇਸੈਂਸ ਅਪਲਾਈ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News